Chandigarh,14 Aug,(Harpreet Singh Jassowal):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਨਸ਼ਿਆਂ ਵਿਰੁੱਧ ਮੁਹਿੰਮ ਨੂੰ 6 ਮਹੀਨੇ ਪੂਰੇ ਹੋ ਗਏ ਹਨ। ਅੱਜ ਆਈਜੀਪੀ ਸੁਖਚੈਨ ਗਿੱਲ (IGP Sukhchain Gill) ਨੇ ਇਸ ਸਬੰਧੀ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਦੱਸਿਆ ਕਿ 6 ਮਹੀਨਿਆਂ ਦੌਰਾਨ 231 ਏ.ਆਈ.ਆਰ ਦਰਜ ਕੀਤੇ ਗਏ ਹਨ ਅਤੇ 48 ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਤੇ ਉਨ੍ਹਾਂ ਕੋਲੋਂ 99 ਕਿਲੋ ਹੈਰੋਇਨ, 347 ਡੋਡਾ ਭੁੱਕੀ, 76000 ਕੈਪਸੂਲ ਅਤੇ ਟੀਕੇ, 13 ਪੀਓਐਸ, 2 ਵਾਹਨ ਬਰਾਮਦ ਕੀਤੇ ਗਏ ਹਨ।