ਬਠਿੰਡਾ,22 ਅਗਸਤ, (ਹਰਪ੍ਰੀਤ ਸਿੰਘ ਜੱਸੋਵਾਲ):- ਡੈਮੋਕਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਜਥੇਬੰਦੀ ਦੇ ਝੰਡੇ ਹੇਠ ਜਲ ਕੌਰ ਪੰਜਾਬ ਪ੍ਰਧਾਨ ਅਤੇ ਜਿੱਲਾ ਬਠਿੰਡਾ ਪ੍ਰਧਾਨ ਕੁਲਵੰਤ ਸਿੰਘ ਕਲਿਆਣ ਸੁੱਖਾ ਦੀ ਅਗਵਾਈ ਵਿੱਚ ਇੱਕ ਵਫਦ ਨੇ ਆਪਣੀਆ ਹੱਕੀ ਮੰਗਾ ਪੂਰੀਆ ਕਰਵਾਉਣ ਲਈ ਬਲਕਾਰ ਸਿੰਘ ਸਿੱਧੂ ਹਲਕਾ ਵਿਧਾਇਕ ਰਾਮਪੁਰਾਫੂਲ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ।
ਇਸ ਮੌਕੇ ਜਿੱਲਾ ਪ੍ਰਧਾਨ ਕੁਲਵੰਤ ਕੌਰ ਕਲਿਆਣ ਸੁੱਖਾ ਨੇ ਦੱਸਿਆ ਕਿ ਸਕੂਲਾ ਵਿੱਚ ਮਿਡ ਡੇ ਮੀਲ ਅਧੀਨ ਕੰਮ ਕਰਦੀਆ ਕੁੱਕ ਬੀਬੀਆ ਨੂੰ ਸਿਰਫ ਤਿੰਨ ਹਜਾਰ ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਂਦਾ ਹੈ , ਜਦਕਿ ਕੁੱਕ ਬੀਬੀਆ ਸਾਰਾ ਦਿਨ ਸਕੂਲ ਟਾਇਮ ਗਰਮੀ ਅਤੇ ਗੈਸ ਸਿਲੰਡਰ, ਕੂਕਰ ਕੋਲ ਬਿਨਾ ਕਿਸੇ ਬੀਮੇ ਦੇ ਕੰਮ ਕਰਦੀਆ ਹਨ।
ਇਸ ਕਰਕੇ ਡੈਮੋਕਰੇਟਿਕ ਮਿਡ ਡੇ ਮੀਲ ਫਰੰਟ ਪੰਜਾਬ ਵੱਲੋ ਕੁੱਕ ਬੀਬੀਆ ਦੀਆ ਉਜਰਤਾਂ ਵਿੱਚ ਵਾਧੇ, ਤਰੱਕੀ, ਬੀਮਾਂ ਅਤੇ ਪੱਕੇ ਰੁਜ਼ਗਾਰ ਦੀ ਮੰਗਾਂ ਸੰਬੰਧੀ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਮੰਗ ਪੱਤਰ ਸੌਂਪਿਆ ਗਿਆ । ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋ ਮਿਡ ਡੇ ਮੀਲ ਕੁੱਕ ਦੀਆ ਮੰਗਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਕਿਰਨਾ ਰਾਣੀ,ਲਖਵੀਰ ਕੌਰ, ਜਸਵਿੰਦਰ ਕੌਰ, ਅਮਰਜੀਤ ਕੌਰ, ਬਲਜੀਤ ਕੌਰ, ਸਿਮਰਜੀਤ ਕੌਰ, ਸੁਰਿੰਦਰ ਕੌਰ, ਸੁਰਿੰਦਰ ਕੌਰ ਅਤੇ ਸੁਖਜਿੰਦਰ ਕੌਰ ਆਦਿ ਕੁੱਕ ਬੀਬੀਆ ਹਾਜਰ ਸਨ।
ਡੈਮੋਕਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਜਥੇਬੰਦੀ ਦੇ ਝੰਡੇ ਹੇਠ ਜਲ ਕੌਰ ਪੰਜਾਬ ਪ੍ਰਧਾਨ ਅਤੇ ਜਿੱਲਾ ਬਠਿੰਡਾ ਪ੍ਰਧਾਨ ਕੁਲਵੰਤ ਸਿੰਘ ਕਲਿਆਣ ਸੁੱਖਾ ਦੀ ਅਗਵਾਈ ਵਿੱਚ ਇੱਕ ਵਫਦ ਨੇ ਆਪਣੀਆ ਹੱਕੀ ਮੰਗਾ ਪੂਰੀਆ ਕਰਵਾਉਣ ਲਈ ਬਲਕਾਰ ਸਿੰਘ ਸਿੱਧੂ ਹਲਕਾ ਵਿਧਾਇਕ ਰਾਮਪੁਰਾਫੂਲ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ।
ਇਸ ਮੌਕੇ ਜਿੱਲਾ ਪ੍ਰਧਾਨ ਕੁਲਵੰਤ ਕੌਰ ਕਲਿਆਣ ਸੁੱਖਾ ਨੇ ਦੱਸਿਆ ਕਿ ਸਕੂਲਾ ਵਿੱਚ ਮਿਡ ਡੇ ਮੀਲ ਅਧੀਨ ਕੰਮ ਕਰਦੀਆ ਕੁੱਕ ਬੀਬੀਆ ਨੂੰ ਸਿਰਫ ਤਿੰਨ ਹਜਾਰ ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਂਦਾ ਹੈ , ਜਦਕਿ ਕੁੱਕ ਬੀਬੀਆ ਸਾਰਾ ਦਿਨ ਸਕੂਲ ਟਾਇਮ ਗਰਮੀ ਅਤੇ ਗੈਸ ਸਿਲੰਡਰ, ਕੂਕਰ ਕੋਲ ਬਿਨਾ ਕਿਸੇ ਬੀਮੇ ਦੇ ਕੰਮ ਕਰਦੀਆ ਹਨ।
ਇਸ ਕਰਕੇ ਡੈਮੋਕਰੇਟਿਕ ਮਿਡ ਡੇ ਮੀਲ ਫਰੰਟ ਪੰਜਾਬ ਵੱਲੋ ਕੁੱਕ ਬੀਬੀਆ ਦੀਆ ਉਜਰਤਾਂ ਵਿੱਚ ਵਾਧੇ, ਤਰੱਕੀ, ਬੀਮਾਂ ਅਤੇ ਪੱਕੇ ਰੁਜ਼ਗਾਰ ਦੀ ਮੰਗਾਂ ਸੰਬੰਧੀ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਮੰਗ ਪੱਤਰ ਸੌਂਪਿਆ ਗਿਆ । ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋ ਮਿਡ ਡੇ ਮੀਲ ਕੁੱਕ ਦੀਆ ਮੰਗਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆਉਣ ਦਾ ਭਰੋਸਾ ਦਿੱਤਾ।ਇਸ ਮੌਕੇ ਕਿਰਨਾ ਰਾਣੀ,ਲਖਵੀਰ ਕੌਰ, ਜਸਵਿੰਦਰ ਕੌਰ, ਅਮਰਜੀਤ ਕੌਰ, ਬਲਜੀਤ ਕੌਰ, ਸਿਮਰਜੀਤ ਕੌਰ, ਸੁਰਿੰਦਰ ਕੌਰ, ਸੁਰਿੰਦਰ ਕੌਰ ਅਤੇ ਸੁਖਜਿੰਦਰ ਕੌਰ ਆਦਿ ਕੁੱਕ ਬੀਬੀਆ ਹਾਜਰ ਸਨ।