NEW DELHI,25 AUG,(HARPREET SINGH JASSOWAL):- Ola ਇਲੈਕਟ੍ਰਿਕ,ਘਰੇਲੂ ਬਾਜ਼ਾਰ ਵਿੱਚ ਸਭ ਤੋਂ ਵੱਡੀ ਇਲੈਕਟ੍ਰਿਕ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਨੇ ਭਾਰਤੀ ਬਾਜ਼ਾਰ ਵਿੱਚ ਆਪਣੇ ਸਭ ਤੋਂ ਕਿਫਾਇਤੀ ਇਲੈਕਟ੍ਰਿਕ ਸਕੂਟਰ Ola S1 Air ਦੀ ਡਿਲਿਵਰੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਇਸ ਨੂੰ ਹਾਲ ਹੀ ‘ਚ ਲਾਂਚ ਕੀਤਾ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੰਪਨੀ ਨੂੰ ਇਸ ਇਲੈਕਟ੍ਰਿਕ ਸਕੂਟਰ (Electric Scooter) ਲਈ 50,000 ਬੁਕਿੰਗ ਮਿਲ ਚੁੱਕੀ ਹੈ।ਸਕੂਟਰ ਨੂੰ ਐਕਸ-ਸ਼ੋਰੂਮ (Ex-Showroom) 1.10 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਗਿਆ ਸੀ।
ਜੋ ਕਿ ਸ਼ੁਰੂਆਤੀ ਕੀਮਤ ਸੀ,ਇਸ ਨੂੰ ਹੁਣ ਐਕਸ-ਸ਼ੋਰੂਮ 1.20 ਲੱਖ ਰੁਪਏ ਦੀ ਕੀਮਤ ‘ਤੇ ਖਰੀਦਿਆ ਜਾ ਸਕਦਾ ਹੈ।ਇਸ ਇਲੈਕਟ੍ਰਿਕ ਸਕੂਟਰ (Electric Scooter) ਲਈ ਸਿੰਗਲ ਚਾਰਜ ‘ਤੇ 151 ਕਿਲੋਮੀਟਰ ਤੱਕ ਦੀ ਰੇਂਜ ਦੇਣ ‘ਚ ਸਮਰੱਥ ਹੈ। ਇਹ ਸਕੂਟਰ ਸਿਰਫ 3.3 ਸੈਕਿੰਡ ‘ਚ 0-40 km/h ਦੀ ਰਫਤਾਰ ਫੜ ਲੈਂਦਾ ਹੈ। ਇਸ ਦੇ ਨਾਲ ਹੀ ਇਸ ਦੀ ਟਾਪ-ਸਪੀਡ 90 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਚਾਰਜ ਹੋਣ ‘ਚ 5 ਘੰਟੇ ਲੱਗਦੇ ਹਨ।