ਮੁੰਬਈ,29 ਅਗਸਤ (ਹਰਪ੍ਰੀਤ ਸਿੰਘ ਜੱਸੋਵਾਲ):- ਮਦੁਰਾਈ ਤੋਂ ਮੁੰਬਈ ਜਾ ਰਹੀ ਇੰਡੀਗੋ (Indigo) ਦੀ ਫਲਾਈਟ ਦੇ ਇੰਜਣ ਵਿੱਚ ਖਰਾਬੀ ਆ ਗਈ,ਏਅਰਬੱਸ A321 (VT-IUJ) ਦਾ ਇੱਕ ਪ੍ਰੈਟ ਐਂਡ ਵਿਟਨੀ (Pratt & Whitney) ਇੰਜਣ ਉਡਾਣ ਦੌਰਾਨ ਬੰਦ ਹੋ ਗਿਆ,ਇਸ ਤੋਂ ਬਾਅਦ ਪਾਇਲਟ (Pilot) ਨੇ ਜਹਾਜ਼ ਨੂੰ ਇੱਕ ਇੰਜਣ ਦੀ ਮਦਦ ਨਾਲ ਸੁਰੱਖਿਅਤ ਲੈਂਡ ਕੀਤਾ।ਜਿਸ ਤੋਂ ਬਾਅਦ ਪਾਇਲਟ ਨੇ ਸੂਝ-ਬੂਝ ਨਾਲ ਉਡਾਣ ਦੀ ਮੁੰਬਈ ਦੇ ਹਵਾਈ ਅੱਡੇ ‘ਤੇ ਸੁਰੱਖਿਅਤ ਲੈਂਡਿੰਗ ਕਰਵਾਈ ਇੰਡੀਗੋ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਮਦੁਰਾਈ ਤੋਂ ਮੁੰਬਈ ਜਾਣ ਵਾਲੀ ਫਲਾਈਟ 6E-2012 ਵਿੱਚ ਮੁੰਬਈ ਵਿੱਚ ਲੈਂਡਿੰਗ ਤੋਂ ਪਹਿਲਾਂ ਤਕਨੀਕੀ ਸਮੱਸਿਆ ਆ ਗਈ ਸੀ। ਇਸ ਦੌਰਾਨ ਪਾਇਲਟ ਨੇ ਮੁੰਬਈ ਵਿੱਚ ਲੈਂਡਿੰਗ ਨੂੰ ਪਹਿਲ ਦਿੱਤੀ। ਜਹਾਜ਼ ਨੂੰ ਮੁੰਬਈ ‘ਚ ਰੱਖਿਆ ਗਿਆ ਹੈ ਅਤੇ ਜ਼ਰੂਰੀ ਰੱਖ-ਰਖਾਅ ਤੋਂ ਬਾਅਦ ਉਹ ਮੁੜ ਸੰਚਾਲਨ ਵਿੱਚ ਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਡਾਣ ਦੌਰਾਨ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਸਾਨੂੰ ਅਫਸੋਸ ਹੈ।
ਹਵਾ ‘ਚ ਹੀ ਖਰਾਬ ਹੋਇਆ ਮੁੰਬਈ ਜਾ ਰਹੀ ਇੰਡੀਗੋ ਦੀ ਫਲਾਈਟ ਦਾ ਇੰਜਣ
Date: