New Delhi,29 Aug,(Harpreet Singh Jassowal):- WhatsApp ਨੇ ਵੱਡਾ ਫੈਸਲਾ ਲਿਆ ਹੈ। WhatsApp ਨੇ ਅਪ੍ਰੈਲ ਮਹੀਨੇ ‘ਚ 74 ਲੱਖ ਤੋਂ ਜ਼ਿਆਦਾ ਖਾਤਿਆਂ ‘ਤੇ ਪਾਬੰਦੀ ਲਗਾ ਦਿਤੀ ਸੀ ,ਇੰਸਟੈਂਟ ਮੈਸੇਜਿੰਗ ਐਪ WhatsApp ਦੀ ਵਰਤੋਂ ਫਰਜ਼ੀ ਸੰਦੇਸ਼ਾਂ ਅਤੇ ਕਾਲਾਂ ਲਈ ਵੱਧ ਰਹੀ ਹੈ। ਕੁਝ ਲੋਕ ਨਿੱਜਤਾ ਦੀ ਉਲੰਘਣਾ ਕਰ ਰਹੇ ਹਨ। ਨਵੇਂ ਆਈਟੀ ਨਿਯਮ 2021 ਦੇ ਤਹਿਤ ਕੀਤੀ ਗਈ ਹੈ। WhatsApp ਨੇ ਆਪਣੀ ਮਾਸਿਕ ਕੰਪਲਾਇੰਸ ਰਿਪੋਰਟ (Monthly Compliance Report) ‘ਚ ਦਸਿਆ ਹੈ ਕਿ 1 ਅਪ੍ਰੈਲ ਤੋਂ 30 ਅਪ੍ਰੈਲ ਤੱਕ 74,52,500 ਖਾਤਿਆਂ ‘ਤੇ ਪਾਬੰਦੀ ਲਗਾਈ ਗਈ ਹੈ।
ਅਤੇ ਇਨ੍ਹਾਂ ‘ਚੋਂ 2,469,700 ਖਾਤਿਆਂ ‘ਤੇ ਸਰਗਰਮੀ ਨਾਲ ਪਾਬੰਦੀ ਲਗਾਈ ਗਈ ਹੈ। 1 ਅਪ੍ਰੈਲ ਤੋਂ 30 ਅਪ੍ਰੈਲ ਦਰਮਿਆਨ ਸ਼ਿਕਾਇਤ ਅਪੀਲ ਕਮੇਟੀ ਤੋਂ 2 ਆਦੇਸ਼ ਪ੍ਰਾਪਤ ਹੋਏ ਸਨ, ਜਿਨ੍ਹਾਂ ‘ਤੇ ਕਾਰਵਾਈ ਕੀਤੀ ਗਈ ਸੀ। ਲੱਖਾਂ ਭਾਰਤੀ ਸੋਸ਼ਲ ਮੀਡੀਆ (Indian Social Media) ਉਪਭੋਗਤਾਵਾਂ ਨੂੰ ਸਮਰੱਥ ਬਣਾਉਣ ਲਈ, ਇਲੈਕਟ੍ਰੋਨਿਕਸ ਅਤੇ ਆਈਟੀ ਰਾਜ ਮੰਤਰੀ, ਰਾਜੀਵ ਚੰਦਰਸ਼ੇਖਰ ਨੇ ਹਾਲ ਹੀ ਵਿਚ ਸ਼ਿਕਾਇਤ ਅਪੀਲ ਕਮੇਟੀ (GAC) ਦੀ ਸ਼ੁਰੂਆਤ ਕੀਤੀ, ਜੋ ਸਮੱਗਰੀ ਅਤੇ ਹੋਰ ਮੁੱਦਿਆਂ ਬਾਰੇ ਚਿੰਤਾਵਾਂ ਨੂੰ ਵੇਖੇਗੀ।