ਕੈਨੇਡਾ,30 ਅਗਸਤ 2023, (ਹਰਪ੍ਰੀਤ ਸਿੰਘ ਜੱਸੋਵਾਲ):- ਕੈਨੇਡਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ,ਜਿਥੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ (Heart Attack) ਦੇ ਕਾਰਨ ਮੌਤ ਹੋ ਗਈ ਹੈ,ਮ੍ਰਿਤਕ ਦੀ ਪਛਾਣ ਪ੍ਰਿੰਸ ਅਰੋੜਾ ਵਾਸੀ ਜ਼ੀਰਾ ਫਿਰੋਜ਼ਪੁਰ ਵਜੋਂ ਹੋਈ ਹੈ,ਮ੍ਰਿਤਕ ਕਰੀਬ 23 ਦਿਨ ਪਹਿਲੋਂ ਹੀ ਆਪਣੀ ਪਤਨੀ ਕੋਲ ਕੈਨੇਡਾ (Canada) ਗਿਆ ਸੀ,ਪ੍ਰਿੰਸ ਅਰੋੜਾ ਦੀ ਪਤਨੀ ਦੋ ਸਾਲ ਪਹਿਲੋਂ ਸਟੱਡੀ ਵੀਜ਼ਾ (Study Visa) ਲੈ ਕੇ ਕੈਨੇਡਾ ਗਈ ਅਤੇ ਉਹਨੇ ਪ੍ਰਿੰਸ ਨੂੰ ਵੀਜ਼ਾ ਭੇਜ ਕੇ ਆਪਣੇ ਕੋਲ ਸੱਦਿਆ ਸੀ,ਜਿਥੋਂ ਹੁਣ ਪ੍ਰਿੰਸ ਅਰੋੜਾ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ,ਨੌਜਵਾਨ ਪ੍ਰਿੰਸ ਅਰੋੜਾ (Prince Aurora) ਦੀ ਮੌਤ ਦਾ ਕਾਰਨ ਹਾਰਟ ਅਟੈਕ (Heart Attack) ਦੱਸਿਆ ਜਾ ਰਿਹਾ ਹੈ।
ਕੈਨੇਡਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ,ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਕਾਰਨ ਮੌਤ,ਕਰੀਬ 23 ਦਿਨ ਪਹਿਲੋਂ ਹੀ ਆਪਣੀ ਪਤਨੀ ਕੋਲ ਕੈਨੇਡਾ ਗਿਆ ਸੀ
Date: