ਨਵੀਂ ਦਿੱਲੀ,05 ਸਤੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਵਨਡੇ ਵਿਸ਼ਵ ਕੱਪ 2023 (ODI World Cup 2023) ਸ਼ੁਰੂ ਹੋਣ ਵਿੱਚ ਹੁਣ 30 ਦਿਨ ਬਾਕੀ ਹਨ,ਅਜਿਹੇ ‘ਚ ਸਾਰੀਆਂ ਟੀਮਾਂ ਨੇ ਆਪਣੇ ਸਰਵੋਤਮ 15 ਖਿਡਾਰੀਆਂ ਦੀ ਚੋਣ ਕਰਨੀ ਸ਼ੁਰੂ ਕਰ ਦਿੱਤੀ ਹੈ,ਆਸਟ੍ਰੇਲੀਆ ਅਤੇ ਇੰਗਲੈਂਡ ਨੇ ਵੀ ਵਿਸ਼ਵ ਕੱਪ 2023 ਲਈ 18 ਮੈਂਬਰੀ ਟੀਮਾਂ ਦਾ ਐਲਾਨ ਕਰ ਦਿੱਤਾ ਹੈ,ਇਸ ਦੇ ਨਾਲ ਹੀ ਮੇਜ਼ਬਾਨ ਭਾਰਤ ਨੇ ਵੀ ਇਸ ਮੈਗਾ ਈਵੈਂਟ (Mega Event) ਲਈ ਆਪਣੇ ਸਰਵੋਤਮ 15 ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ,ਇਨ੍ਹਾਂ 15 ਖਿਡਾਰੀਆਂ ‘ਤੇ ਵਿਸ਼ਵ ਕੱਪ ਟਰਾਫੀ ਜਿੱਤਣ ਦੀ ਜ਼ਿੰਮੇਵਾਰੀ ਹੋਵੇਗੀ।
ਵਿਸ਼ਵ ਕੱਪ 2023 ਲਈ ਟੀਮ ਇੰਡੀਆ:-
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ, ਕੇਐੱਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ (ਉਪ-ਕਪਤਾਨ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ।
ਟੀਮ ਇੰਡੀਆ ਵਿਸ਼ਵ ਕੱਪ (Team India World Cup) ‘ਚ ਮਜ਼ਬੂਤ ਦਾਅਵੇਦਾਰ ਵਜੋਂ ਉਤਰੇਗੀ,ਤਾਕਤਵਰ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ,ਇਸ ਦੇ ਨਾਲ ਹੀ ਹਰਫਨਮੌਲਾ ਹਾਰਦਿਕ ਪੰਡਯਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ,ਕੇਐੱਲ ਰਾਹੁਲ ਅਤੇ ਈਸ਼ਾਨ ਕਿਸ਼ਨ ਨੂੰ ਵਿਕਟਕੀਪਰ ਦੇ ਤੌਰ ‘ਤੇ ਟੀਮ ‘ਚ ਸ਼ਾਮਲ ਕੀਤਾ ਗਿਆ ਹੈ,ਹਾਲ ਹੀ ਵਿੱਚ ਸੱਟ ਤੋਂ ਉਭਰਨ ਵਾਲੇ ਕੇਐਲ ਰਾਹੁਲ ਨੂੰ ਵੀ ਟੀਮ ਵਿੱਚ ਜਗ੍ਹਾ ਮਿਲੀ ਹੈ,ਕੁਲਦੀਪ ਯਾਦਵ ਸਪਿਨਰ ਦੇ ਤੌਰ ‘ਤੇ ਆਪਣੀ ਜਗ੍ਹਾ ਬਣਾਉਣ ‘ਚ ਸਫਲ ਰਹੇ ਹਨ।