ਨਵੀਂ ਦਿੱਲੀ, 27 ਸਤੰਬਰ (ਹਰਪ੍ਰੀਤ ਸਿੰਘ ਜੱਸੋਵਾਲ):- 2000 ਰੁਪਏ ਦੇ ਨੋਟ ਸਰਕੁਲੇਸ਼ਨ ਤੋਂ ਬਾਹਰ ਕੱਢਣ ਦੇ ਨਾਲ ਹੀ, ਆਰਬੀਆਈ (RBI) ਨੇ 30 ਸਤੰਬਰ ਤੱਕ ਬੈਂਕ ਵਿੱਚ ਜਮ੍ਹਾ ਜਾਂ ਬਦਲੀ ਕਰਨ ਲਈ ਕਿਹਾ ਸੀ,30 ਸਤੰਬਰ ਤੋਂ ਬਾਅਦ ਇਹ ਨੋਟ ਚਲਨ ਤੋਂ ਬਾਹਰ ਹੋ ਜਾਣਗੇ,ਹਾਲਾਂਕਿ,ਆਰਬੀਆਈ (RBI) ਦੁਆਰਾ ਇਹ ਸਪੱਸ਼ਟ ਤੌਰ ‘ਤੇ ਨਹੀਂ ਕਿਹਾ ਗਿਆ ਹੈ ਕਿ ਕੀ 2,000 ਰੁਪਏ ਦੇ ਨੋਟ ਆਖਰੀ ਮਿਤੀ ਤੋਂ ਬਾਅਦ ਕਾਨੂੰਨੀ ਟੈਂਡਰ ਰਹਿਣਗੇ ਜਾਂ ਨਹੀਂ,ਪਰ ਇਹ ਸਪੱਸ਼ਟ ਹੈ ਕਿ ਕੇਂਦਰੀ ਬੈਂਕ ਜਲਦੀ ਤੋਂ ਜਲਦੀ ਇਨ੍ਹਾਂ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣਾ ਚਾਹੁੰਦਾ ਹੈ,ਆਰਬੀਆਈ (RBI) ਨੇ ਕਿਹਾ ਕਿ 31 ਅਗਸਤ, 2023 ਤੱਕ 0.24 ਲੱਖ ਕਰੋੜ ਰੁਪਏ ਦੇ ਸਿਰਫ 2,000 ਰੁਪਏ ਦੇ ਬੈਂਕ ਨੋਟ ਹੀ ਪ੍ਰਚਲਨ ਵਿੱਚ ਸਨ,ਇਹ ਦਰਸਾਉਂਦਾ ਹੈ ਕਿ 19 ਮਈ, 2023 ਤੱਕ, ਪ੍ਰਚਲਿਤ 2,000 ਰੁਪਏ ਦੇ ਨੋਟਾਂ ਵਿੱਚੋਂ 93 ਪ੍ਰਤੀਸ਼ਤ ਐਕਸਚੇਂਜ ਜਾਂ ਖਾਤੇ ਵਿੱਚ ਜਮ੍ਹਾਂ ਕਰਕੇ ਬੈਂਕਾਂ ਵਿੱਚ ਵਾਪਸ ਆ ਗਏ ਹਨ।
2000 ਦਾ ਨੋਟ ਬਦਲਣ ‘ਚ ਬਚੇ ਸਿਰਫ਼ 5 ਦਿਨ ਬਾਕੀ,30 ਸਤੰਬਰ ਤੋਂ ਬਾਅਦ ਇਹ ਨੋਟ ਚਲਨ ਤੋਂ ਬਾਹਰ ਹੋ ਜਾਣਗੇ
Date: