ਚੰਡੀਗੜ੍ਹ, 28 ਸਤੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਰਾਜਪਾਲ ਪੁਰੋਹਿਤ ਹੁਣ 4 ਅਕਤੂਬਰ ਤੋਂ ਸੂਬੇ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ,ਇਹ ਉਨ੍ਹਾਂ ਦਾ 5ਵਾਂ ਦੌਰਾ ਹੈ ਤੇ 3 ਦਿਨਾਂ ਤੱਕ ਉਹ ਪਠਾਨਕੋਟ,ਗੁਰਦਾਸਪੁਰ,ਅੰਮ੍ਰਿਤਸਰ,ਤਰਨਤਾਰਨ,ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿਚ ਜਾ ਕੇ ਸਥਾਈ ਪੰਚਾਇਤਾਂ ਨਾਲ ਗੱਲਬਾਤ ਕਰਨਗੇ,ਖਬਰ ਹੈ ਕਿ ਉਹ ਇਸ ਦੌਰੇ ਵਿਚ ਪੰਜਾਬ ਸਰਕਾਰ (Punjab Govt) ਦੇ ਹੈਲੀਕਾਪਟਰ (Helicopter) ਦੀ ਵਰਤੋਂ ਨਹੀਂ ਕਰਨਗੇ,ਰਾਜਪਾਲ ਆਪਣੇ ਇਸ ਤਿੰਨ ਦਿਨਾ ਦੌਰੇ ਲਈ ਸੂਬਾ ਸਰਕਾਰ ਦੇ ਹੈਲੀਕਾਪਟਰ ਦਾ ਇਸਤੇਮਾਲ ਨਹੀਂ ਕਰਨਗੇ।
ਇਸ ਦੀ ਇਕ ਵਜ੍ਹਾ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਤੇ ਰਾਜਪਾਲ ਪੰਜਾਬ ਦੇ ਵਿਚ ਪੈਦਾ ਹੋਏ ਵਿਵਾਦ ਵੀ ਹਨ,ਰਾਜਪਾਲ ਪੁਰੋਹਿਤ ਖੁਦ ਮੁੱਖ ਮੰਤਰੀ ਤੋਂ 50,000 ਕਰੋੜ ਰੁਪਏ ਦਾ ਹਿਸਾਬ ਮੰਗ ਚੁੱਕੇ ਹਨ,ਇਸੇ ਦੇ ਚੱਲਦੇ ਰਾਜਪਾਲ ਪੁਰੋਹਿਤ ਨੇ ਸੂਬਾ ਸਰਕਾਰ ਦੇ ਹੈਲੀਕਾਪਟਰ (Helicopter) ਦਾ ਇਸਤੇਮਾਲ ਨਾ ਕਰਨ ਦਾ ਫੈਸਲਾ ਕੀਤਾ ਹੈ,ਮਿਲੀ ਜਾਣਕਾਰੀ ਮੁਤਾਬਕ ਤਿੰਨ ਦਿਨਾ ਯਾਤਰਾ ਦੌਰਾਨ ਰਾਜਪਾਲ ਪੁਰੋਹਿਤ ਪਹਿਲੇ ਦਿਨ ਪਠਾਨਕੋਟ ਤੇ ਗੁਰਦਾਸਪੁਰ, ਦੂਜੇ ਦਿਨ ਅੰਮ੍ਰਿਤਸਰ ਤੇ ਤਰਨਤਾਰਨ ਤੇ ਤੀਜੇ ਦਿਨ ਫਿਰੋਜ਼ਪੁਰ ਤੇ ਫਾਜ਼ਿਲਕਾ ਵਿਚ ਨਿਵਾਸੀਆਂ ਨਾਲ ਗੱਲਬਾਤ ਕਰਨਗੇ।