ਨਵੀਂ ਦਿੱਲੀ, 06 ਅਕਤੂਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਟੀਮ ਇੰਡੀਆ ਨੂੰ ਵਰਲਡ ਕੱਪ 2023 ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ,ਕ੍ਰਿਕਟਰ ਸ਼ੁਭਮਨ ਗਿੱਲ (Cricketer Shubman Gill) ਨੂੰ ਡੇਂਗੂ ਹੋ ਗਿਆ ਹੈ,ਜਿਸ ਦੇ ਬਾਅਦ ਐਤਵਾਰ ਨੂੰ ਆਸਟ੍ਰੇਲੀਆ ਖਿਲਾਫ ਹੋਣ ਵਾਲੇ ਮੈਚ ਵਿਚ ਉੁਨ੍ਹਾਂ ਦਾ ਖੇਡਣਾ ਪੱਕਾ ਨਹੀਂ ਹੈ,ਟੀਮ ਮੈਨੇਜਮੈਂਟ ਕੁਝ ਟੈਸਟਾਂ ਦੇ ਬਾਅਦ ਫੈਸਲਾ ਕਰੇਗੀ ਕਿ ਉਹ ਆਸਟ੍ਰੇਲੀਆ ਖਿਲਾਫ ਮੈਚ ਖੇਡਣਗੇ ਜਾਂ ਨਹੀਂ,ਉਹ ਆਸਟ੍ਰੇਲੀਆ ਖਿਲਾਫ ਮੈਚ ਤੋਂ ਪਹਿਲਾਂ ਬੀਮਾਰ ਹੋ ਗਏ ਹਨ,ਅਜਿਹੇ ਵਿਚ ਇਹ ਭਾਰਤੀ ਟੀਮ ਲਈ ਵੱਡਾ ਝਟਕਾ ਦੱਸਿਆ ਜਾ ਰਿਹਾ ਹੈ,ਹਾਲਾਂਕ ਉਹ ਪਹਿਲਾ ਮੈਚ ਖੇਡ ਸਕਣਗੇ ਜਾਂ ਨਹੀਂ ਇਸ ਬਾਰੇ ਸਥਿਤੀ ਸਪੱਸ਼ਟ ਨਹੀਂ ਹੈ,ਪਰ ਬੀਸੀਸੀਆਈ (BCCI) ਦੀ ਮੈਡੀਕਲ ਟੀਮ ਇਸ ਸਟਾਰ ਬੱਲੇਬਾਜ਼ ਦੀ ਤਬੀਅਤ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ।
ਟੀਮ ਇੰਡੀਆ ਨੂੰ ਵਰਲਡ ਕੱਪ 2023 ਤੋਂ ਪਹਿਲਾਂ ਵੱਡਾ ਝਟਕਾ,ਕ੍ਰਿਕਟਰ ਸ਼ੁਭਮਨ ਗਿੱਲ ਨੂੰ ਹੋਇਆ ਡੇਂਗੂ
Date: