ਗੁਰਦਾਸਪੁਰ,11 ਅਕਤੂਬਰ (ਹਰਪ੍ਰੀਤ ਸਿੰਘ ਜੱਸੋਵਾਲ):- ਗੁਰਦਾਸਪੁਰ (Gurdaspur) ਦੇ ਹਲਕਾ ਡੇਰਾ ਬਾਬਾ ਨਾਨਕ ਦੇ ਨੌਜਵਾਨ ਦੀ ਮਲੇਸ਼ੀਆ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ,ਮ੍ਰਿਤਕ ਨੌਜਵਾਨ ਦੀ ਪਛਾਣ ਲਵਪ੍ਰੀਤ ਸਿੰਘ ਦੇ ਰੂਪ ‘ਚ ਹੋਈ ਹੈ,26 ਜਨਵਰੀ 2023 ਨੂੰ ਉਹ ਘਰ ਤੋਂ ਮਲੇਸ਼ੀਆ ਦੀ ਬੇਸਟ ਈਪ੍ਰੈਸ ਕੰਪਨੀ (Best Epress Company) ‘ਚ ਕੰਮ ਕਰਨ ਗਿਆ ਸੀ,ਮਲੇਸ਼ੀਆ ‘ਚ ਕੰਮ ਕਰਨ ਦੇ ਦੌਰਾਨ ਅਚਾਨਕ ਉਸਨੇ ਸੀਨੇ ‘ਚ ਦਰਦ ਹੋਣ ਕਾਰਨ ਦਿਲ ਦਾ ਦੌਰਾ ਪੈ ਗਿਆ,ਦੱਸ ਦੇਈਏ ਕਿ ਲਵਪ੍ਰੀਤ ਸਿੰਘ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ,ਹੁਣ ਪਰਿਵਾਰ ਮਲੇਸ਼ੀਆ ਤੋਂ ਲਾਸ਼ ਲਿਆਉਣ ਲਈ ਸਰਕਾਰ ਨੂੰ ਗੁਹਾਰ ਲਾ ਰਿਹਾ ਹੈ।
ਰੋਜ਼ੀ-ਰੋਟੀ ਲਈ ਮਲੇਸ਼ੀਆ ਗਏ ਪੰਜਾਬੀ ਨੌਜਵਾਨ ਦੀ ਹੋਈ ਮੌ.ਤ
Date: