ਅੰਮ੍ਰਿਤਸਰ,12 ਅਕਤੂਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਅੰਮ੍ਰਿਤਸਰ ਦੇ ਤਰਨਤਾਰਨ (Tarn Taran) ਤੋਂ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇਕ 4 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਆਈ,ਦੱਸ ਦੇਈਏ ਕਿ ਅੰਮ੍ਰਿਤਸਰ ਦੇ ਤਰਨਤਾਰਨ ਰੋਡ ‘ਤੇ ਕੋਟ ਮਿੱਤ ਸਿੰਘ ਇਲਾਕੇ ‘ਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਇੱਕ ਪਰਿਵਾਰ ਨੂੰ ਉਨ੍ਹਾਂ ਦੇ ਨੌਜਵਾਨ ਬੱਚੇ ਦੀ ਮੌਤ ਦੀ ਖਬਰ ਮਿਲੀ,ਦੱਸ ਦੇਈਏ ਮ੍ਰਿਤਕ ਲਵਪ੍ਰੀਤ ਸਿੰਘ ਚਾਰ ਮਹੀਨੇ ਪਹਿਲਾਂ ਹੀ ਕੈਨੇਡਾ (Canada) ਦੇ ਵੈਨਕੂਵਰ ਸ਼ਹਿਰ (City of Vancouver) ‘ਚ ਕੰਮ ਕਾਜ ਕਰਨ ਲਈ ਗਿਆ ਸੀ ਪਰਿਵਾਰ ਵਲੋਂ ਖੁਸ਼ੀ ਖੁਸ਼ੀ ਆਪਣੇ ਮੁੰਡੇ ਨੂੰ ਕੈਨੇਡਾ ਭੇਜਿਆ ਸੀ,ਪਰਿਵਾਰ ਦਾ ਕਹਿਣਾ ਹੈ ਕਿ ਚਾਰ ਅਕਤੂਬਰ ਨੂੰ ਆਖਰੀ ਵਾਰ ਉਸਦਾ ਫ਼ੋਨ ਆਇਆ ਸੀ।
ਤੇ ਉਸਤੋਂ ਬਾਅਦ ਉਸਦਾ ਕੋਈ ਫੋਨ ਨਹੀਂ,ਅਸੀਂ ਬੜੀ ਵਾਰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਫੋਨ ਨਹੀਂ ਮਿਲਿਆ ਤੇ ਕੱਲ੍ਹ ਦੇਰ ਰਾਤ ਸਾਨੂੰ ਇੱਕ ਫੋਨ ਆਇਆ ਸਾਨੂੰ ਪਤਾ ਲੱਗਾ ਕਿ ਸਾਡੇ ਬੱਚੇ ਦੀ ਲਾਸ਼ ਪਿਛਲੇ ਪੰਜ ਛੇ ਦਿਨਾਂ ਤੋਂ ਕੈਨੇਡਾ (Canada) ਤੇ ਵੈਨਕੂਵਰ (Vancouver) ਦੇ ਪੁਲਿਸ ਸਟੇਸ਼ਨ (Police Station) ‘ਚ ਪਈ ਹੋਈ ਹੈ ਸਾਨੂੰ ਦੱਸਿਆ ਗਿਆ ਕਿ ਉਸ ਨੂੰ ਸਾਈਲੈਂਟ ਹਾਰਟ ਅਟੈਕ (Silent Heart Attack) ਆਉਣ ਨਾਲ ਉਸਦੀ ਮੌਤ ਹੋ ਗਈ ਹੈ ਪੀੜਤ ਪਰਿਵਾਰ ਨੇ ਦੱਸਿਆ ਕਿ ਬੜੀ ਮੁਸ਼ਕਿਲ ਨਾਲ ਕਰਜ਼ਾ ਚੁੱਕ ਕੇ ਅਸੀਂ ਆਪਣੇ ਬੱਚੇ ਨੂੰ ਵਿਦੇਸ਼ ਭੇਜਿਆ ਸੀ ਪਰ ਹੁਣ ਉਸਦੀ ਲਾਸ਼ ਦਾ ਇੰਤਜ਼ਾਰ ਕਰ ਰਹੇ ਤੇ ਸਰਕਾਰ ਨੂੰ ਗੁਹਾਰ ਲਗਾ ਰਹੇ ਹਾਂ ਸਾਨੂੰ ਸਾਡੇ ਬੱਚੇ ਦੀ ਮੌਤ ਦਾ ਕਾਰਨ ਦੱਸਿਆ ਜਾਵੇ ਤੇ ਉਸਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਜਾਵੇ।