ਮੋਗਾ,24 ਅਕਤੂਬਰ,(ਹਰਪ੍ਰੀਤ ਸਿੰਘ ਜੱਸੋਵਾਲ):- ਮੋਗਾ ਕਬੱਡੀ ਖਿਡਾਰੀ (Kabaddi Player) ‘ਤੇ ਫਾਇਰਿੰਗ ਮਾਮਲੇ ‘ਚ 2 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ,ਹਾਲਾਂਕਿ ਬਾਕੀ 5 ਫ਼ਰਾਰ ਦੋਸ਼ੀਆਂ ਦੀ ਭਾਲ ਜਾਰੀ ਹੈ,ਦੱਸ ਦਈਏ ਕਿ ਮੋਗਾ ਦੇ ਪਿੰਡ ਨਿਹਾਲ ਸਿੰਘ ਵਾਲਾ ਦੇ ਪਿੰਡ ਧੂੜਕੋਟ ਰਣਸੀਂਹ ਵਿਚ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਹਰਵਿੰਦਰ ਸਿੰਘ ਬਿੰਦਰੀ ਦੇ ਘਰ ਆ ਕੇ ਗੋਲੀਆਂ ਚਲਾ ਦਿੱਤੀਆਂ,ਇੱਕ ਗੋਲੀ ਹਰਵਿੰਦਰ ਸਿੰਘ ਦੀ ਲੱਤ ਵਿਚ ਲੱਗੀ ਸੀ ਅਤੇ ਉਸ ਨੂੰ ਡੀ.ਐਮ.ਸੀ. ਲੁਧਿਆਣਾ (DMC Ludhiana) ਲਿਜਾਇਆ ਗਿਆ,ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਕਬੱਡੀ ਖਿਡਾਰੀ ਹੈ ਅਤੇ ਆਮ ਆਦਮੀ ਪਾਰਟੀ (Aam Aadmi Party) ਨਾਲ ਵੀ ਜੁੜਿਆ ਹੋਇਆ ਹੈ,ਸਵੇਰੇ ਦੋ ਮੋਟਰਸਾਈਕਲ ਸਵਾਰ ਘਰ ਦੇ ਕੋਲ ਆਏ ਅਤੇ ਖਿਡਾਰੀ ਵੀ ਰੌਲਾ ਸੁਣ ਕੇ ਬਾਹਰ ਆਇਆ ਤਾਂ ਜਦੋਂ ਹੀ ਹਰਵਿੰਦਰ ਸਿੰਘ ਬਾਹਰ ਆਇਆ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ ਤੇ ਉਹ ਜ਼ਖ਼ਮੀ ਹੋ ਗਿਆ,2 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ ਤੇ ਪੁਲਿਸ ਜਾਂਚ ਕਰ ਰਹੀ ਹੈ।