ਚੰਡੀਗੜ੍ਹ, 25 ਅਕਤੂਬਰ (ਹਰਪ੍ਰੀਤ ਸਿੰਘ ਜੱਸੋਵਾਲ):- ਚਰਚਿਤ ਸਾਬਕਾ ਪੁਲਿਸ ਅਧਿਕਾਰੀ ਗੁਰਮੀਤ ਪਿੰਕੀ ਕੈਟ (Gurmeet Pinky Cat) ਦੇ ਦੇਹਾਂਤ ਦੀ ਖ਼ਬਰ ਪ੍ਰਾਪਤ ਹੋਈ ਹੈ,ਦੱਸਿਆ ਜਾ ਰਿਹਾ ਹੈ ਕਿ,ਉਹ ਪਿਛਲੇ ਕਹੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਨੂੰ ਇਲਾਜ਼ ਲਈ ਪਰਿਵਾਰ ਵਾਲਿਆਂ ਵਲੋਂ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਟੈਸਟ ਦੌਰਾਨ ਉਹ ਡੇਂਗੂ ਪੀੜ੍ਹਤ ਵੀ ਪਾਏ ਗਏ,ਸੂਤਰ ਦੱਸਦੇ ਹਨ ਕਿ,ਪਿੰਕੀ ਕੈਟ (Pinky Cat) ਦੀ ਡੇਂਗੂ ਦੇ ਕਾਰਨ ਮੌਤ ਹੋਈ ਹੈ,ਦਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਧੀ ਵਿਦੇਸ਼ ਵਿਚ ਰਹਿੰਦੀ ਹੈ,ਜਿਸ ਦੇ ਵਾਪਸ ਆਉਣ ਤੋਂ ਬਾਅਦ ਹੀ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ,ਗੁਰਮੀਤ ਪਿੰਕੀ ਕੈਟ ਪੰਜਾਬ ਵਿਚ ਖਾੜਕੂਵਾਦ ਸਮੇਂ ਪੁਲਿਸ ਦਾ ਸੂਹੀਆ ਸੀ,ਜਿਸ ਨੂੰ ਬਾਅਦ ਵਿਚ ਪੁਲਿਸ ਇੰਸਪੈਕਟਰ ਬਣਾ ਦਿਤਾ ਗਿਆ,ਇਸ ਤੋਂ ਬਾਅਦ 2001 ਵਿਚ ਉਸ ਨੇ ਲੁਧਿਆਣਾ ਦੇ ਇਕ ਨੌਜਵਾਨ ਅਵਤਾਰ ਸਿੰਘ ਉਰਫ ਗੋਲਾ ਨੂੰ ਰਾਸਤਾ ਮੰਗਣ ‘ਤੇ ਗੋਲੀ ਮਾਰ ਦਿਤੀ ਸੀ,ਇਸ ਦੋਸ਼ ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਪਰ ਉਹ ਸਰਕਾਰੀ ਮਿਹਰ ਨਾਲ ਸੱਤ ਸਾਲਾਂ ਬਾਅਦ ਹੀ ਰਿਹਾਅ ਹੋ ਗਿਆ।
Pinky Cat Death News: ਗੁਰਮੀਤ ਉਰਫ ਪਿੰਕੀ ਕੈਟ ਦੀ ਡੇਂਗੂ ਕਾਰਨ ਮੌਤ,ਪਿਛਲੇ ਕਹੀ ਦਿਨਾਂ ਤੋਂ ਚੱਲ ਰਿਹਾ ਸੀ ਬਿਮਾਰ
Date: