ਅਮਰਗੜ੍ਹ,06 ਨਵੰਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ (Jaswant Singh Gajjanmajra) ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਰਾਡਾਰ ‘ਤੇ ਹਨ,ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਸੋਮਵਾਰ ਸਵੇਰੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਨ,ਇਸ ਦੌਰਾਨ ਈ.ਡੀ. (ED) ਚੱਲਦੀ ਮੀਟਿੰਗ ‘ਚੋਂ ਹੀ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ,ਜਾਣਕਾਰੀ ਸਾਹਮਣੇ ਆਈ ਹੈ ਕਿ ਵਿਧਾਇਕ ਨੂੰ ਈ.ਡੀ. (ED) ਦੀ ਟੀਮ ਨੇ ਮਾਲੇਰਕੋਟਲਾ ਨੇੜਿਓਂ ਹਿਰਾਸਤ ‘ਚ ਲਿਆ ਹੈ,ਕਿਹਾ ਜਾ ਰਿਹਾ ਹੈ ਕਿ ਪੁੱਛਗਿੱਛ ਅਤੇ ਅਗਾਊਂ ਕਾਰਵਾਈ ਲਈ ਗੱਜਣਮਾਜਰਾ ਨੂੰ ਈ.ਡੀ. ਦੀ ਟੀਮ ਜਲੰਧਰ ਲਈ ਲੈ ਕੇ ਰਵਾਨਾ ਹੋ ਗਈ ਹੈ,ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਖ਼ਿਲਾਫ਼ ਇਕ ਪੁਰਾਣੇ 40 ਕਰੋੜ ਦੇ ਲੈਣ-ਦੇਣ ਦੇ ਕੇਸ ‘ਚ ਇਹ ਕਾਰਵਾਈ ਕੀਤੀ ਗਈ ਹੈ,ਪਿਛਲੇ ਸਾਲ ਵੀ ਇਸ ਸਬੰਧੀ ਈ.ਡੀ. (ED) ਵੱਲੋਂ ਉਨ੍ਹਾਂ ਦੇ ਘਰ,ਦਫ਼ਤਰ ਅਤੇ ਹੋਰ ਜਗ੍ਹਾਂ ਦੀ ਜਾਂਚ ਕੀਤੀ ਗਈ ਸੀ।
ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਰਾਡਾਰ ‘ਤੇ
Date: