ਚੰਡੀਗੜ੍ਹ,15 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਵਿਰਾਟ ਕੋਹਲੀ (Virat Kohli) ਨੇ ਨਿਊਜ਼ੀਲੈਂਡ (New Zealand) ਖਿਲਾਫ ਵਿਸ਼ਵ ਕੱਪ 2023 ਸੈਮੀਫਾਈਨਲ ਮੈਚ ‘ਚ ਸ਼ਾਨਦਾਰ ਸੈਂਕੜਾ ਲਗਾਇਆ ਹੈ,ਵਿਰਾਟ ਕੋਹਲੀ ਹੁਣ ਵਨਡੇ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਕੋਹਲੀ ਨੇ 49 ਸੈਂਕੜੇ ਲਗਾਉਣ ਵਾਲੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ,ਵਿਰਾਟ ਕੋਹਲੀ ਨੇ 279ਵੀਂ ਪਾਰੀ ‘ਚ ਆਪਣੇ 50 ਵਨਡੇ ਸੈਂਕੜੇ ਪੂਰੇ ਕਰ ਲਏ ਹਨ,ਵਿਰਾਟ ਕੋਹਲੀ (Virat Kohli) ਨੇ ਇਸ ਪਾਰੀ ਦੌਰਾਨ ਬਹੁਤ ਹੀ ਖਾਸ ਰਿਕਾਰਡ ਬਣਾਇਆ,ਵਿਰਾਟ ਕੋਹਲੀ ਹੁਣ ਵਿਸ਼ਵ ਕੱਪ ਦੇ ਇੱਕ ਐਡੀਸ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ,ਵਿਰਾਟ ਕੋਹਲੀ ਨੇ 80 ਦੌੜਾਂ ਬਣਾਉਂਦੇ ਹੀ ਸਚਿਨ ਤੇਂਦੁਲਕਰ (Sachin Tendulkar) ਦਾ ਰਿਕਾਰਡ ਤੋੜ ਦਿੱਤਾ,ਸਚਿਨ ਤੇਂਦੁਲਕਰ ਨੇ 2003 ਵਿਸ਼ਵ ਕੱਪ ਵਿੱਚ 673 ਦੌੜਾਂ ਬਣਾਈਆਂ ਸਨ।
ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖਿਲਾਫ ਵਿਸ਼ਵ ਕੱਪ 2023 ਸੈਮੀਫਾਈਨਲ ਮੈਚ ‘ਚ ਸ਼ਾਨਦਾਰ ਸੈਂਕੜਾ ਲਗਾਇਆ ਹੈ
Date: