ਚੰਡੀਗੜ੍ਹ,15 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਅਗਲੇ ਹਫਤੇ ਤੋਂ ਸੁਖਨਾ ਝੀਲ (Sukhna Lake) ਸਣੇ ਸੈਰ-ਸਪਾਟਾ ਸਥਾਨਾਂ ਲਈ ਸ਼ਟਲ ਬੱਸ ਸਰਵਿਸ (Shuttle Bus Service) ਸ਼ੁਰੂ ਕੀਤੀ ਜਾਵੇਗੀ,ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿੰਗ ਵੱਲੋਂ ਲੋਕਾਂ ਤੇ ਸੀਟੀਯੂ ਬੱਸਾਂ (CTU Buses) ਲਈ ਪਾਰਕਿੰਗ ਵਾਲੀ ਥਾਵਾਂ ਤੈਅ ਕੀਤੀਆਂ ਜਾ ਰਹੀਆਂ ਹਨ,ਇਹ ਬੱਸ ਸਰਵਿਸ ਸ਼ੁਰੂ ਹੋਣ ਨਾਲ ਰਾਕ ਗਾਰਡ ਤੋਂ ਸੁਖਨਾ ਲੇਕ (Sukhna Lake) ਨੂੰ ਜਾਣ ਵਾਲੀ ਸੜਕ ‘ਤੇ ਜਾਮ ਤੇ ਪਾਰਕਿੰਗ (Parking) ਦੀ ਦਿੱਕਤ ਰਹਿੰਦੀ ਹੈ,ਉਹ ਦੂਰ ਹੋ ਜਾਵੇਗੀ।
ਹੁਣ ਵੀਕੈਂਡ ਤੇ ਛੁੱਟੀ ਦੇ ਦਿਨ ਇਹ ਸ਼ਟਲ ਸਰਵਿਸ ਸ਼ੁਰੂ ਕੀਤੀ ਜਾ ਰਹੀ ਹੈ,ਇੰਜਨੀਅਰਿੰਗ ਵਿਭਾਗ ਪਾਰਕਿੰਗ ਸਥਾਨਾਂ ਦੀ ਨਿਸ਼ਾਨਦੇਹੀ ਕਰਨ ਅਤੇ ਇੱਥੇ ਆਉਣ ਵਾਲੇ ਲੋਕਾਂ ਨੂੰ ਮਾਰਗਦਰਸ਼ਨ ਕਰਨ ਲਈ ਜਲਦੀ ਹੀ ਸਾਈਨ ਬੋਰਡ (Sign Board) ਵੀ ਲਗਾਉਣ ਜਾ ਰਿਹਾ ਹੈ,ਇਸ ਸਰਵਿਸ ਤਹਿਤ ਸੀਟੀਯੂ ਬੱਸਾਂ (CTU Buses) ਹਰ 5 ਮਿੰਟ ਦੇ ਵਕਫੇ ‘ਤੇ ਚੱਲਣਗੀਆਂ ਤੇ ਇਕ ਰਾਊਂਡ ਟ੍ਰਿਪ ਲਈ ਨਿਊਨਤਮ ਕਿਰਾਇਆ 10 ਰੁਪਏ ਤੈਅ ਕੀਤਾ ਗਿਆ ਹੈ,ਛੁੱਟੀ ਵਾਲੇ ਦਿਨ ਸੈਰ-ਸਪਾਟਾ ਵਾਲੀਆਂ ਥਾਵਾਂ ‘ਤੇ ਦੂਜੇ ਸੂਬਿਆਂ ਤੋਂ ਵੀ ਹਜ਼ਾਰਾਂ ਲੋਕ ਸੈਰ-ਸਪਾਟੇ ਲਈ ਆਉਂਦੇ ਹਨ।
ਹੁਣ ਤੱਕ ਜ਼ਿਆਦਾ ਭੀੜ ਹੋਣ ‘ਤੇ ਪੁਲਿਸ ਨੂੰ ਰਾਕ ਗਾਰਡਨ (Rock Garden) ਤੋਂ ਸੁਖਨਾ ਲੇਕ (Sukhna Lake) ਜਾਣ ਵਾਲੀ ਸੜਕ ‘ਤੇ ਨਾਕਾ ਲਗਾ ਕੇ ਵਾਹਨ ਚਾਲਕਾਂ ਦਾ ਰੂਟ ਬਦਲਣਾ ਪੈਂਦਾ ਹੈ,ਜਦੋਂ ਕਿ ਹੁਣ ਸ਼ਟਲ ਬੱਸ ਸੇਵਾ ਸ਼ੁਰੂ ਹੋਣ ‘ਤੇ ਦਿੱਕਤ ਦੂਰ ਹੋ ਜਾਵੇਗੀ,ਇਸ ਨਾਲ ਸੁਖਨਾ ਲੇਕ (Sukhna Lake) ਦੇ ਨਾਲ-ਨਾਲ ਬਰਡ ਪਾਰਕ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਜਾਣ ਵਾਲੇ ਲੋਕਾਂ ਨੂੰ ਵੀ ਰਾਹਤ ਮਿਲੇਗੀ,ਸ਼ਟਲ ਬੱਸ ਸੇਵਾ ਪ੍ਰੀਖਣ (Shuttle Bus Service Test) ਦੇ ਆਧਾਰ ‘ਤੇ ਵੀਕੈਂਡ ਤੇ ਛੁੱਟੀਆਂ ‘ਤੇ ਚੱਲੇਗੀ।