ਚੰਡੀਗੜ੍ਹ, 16 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਸਾਈਬਰ ਨਾਲ ਸਬੰਧਤ ਮਾਮਲਿਆਂ ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰ ‘ਤੇ ਸਟਾਫ਼ ਤਾਇਨਾਤ ਕੀਤਾ ਗਿਆ ਹੈ,ਉਥੇ ਹੀ ਹੁਣ ਸੂਬੇ ਵਿਚ ਨੈਸ਼ਨਲ ਸਾਈਬਰ ਹੈਲਪਲਾਈਨ 1930 ਦਾ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਜਾ ਸਕਣ ਅਤੇ ਉਨ੍ਹਾਂ ਦਾ ਨਿਪਟਾਰਾ ਕੀਤਾ ਜਾ ਸਕੇ,ਉਮੀਦ ਹੈ ਕਿ ਮਾਰਚ ਤੱਕ ਇਹ ਹੈਲਪਲਾਈਨ ਸਥਾਨਕ ਪੱਧਰ ‘ਤੇ ਕੰਮ ਕਰਨਾ ਸ਼ੁਰੂ ਕਰ ਦੇਵੇਗੀ,ਪੰਜਾਬ ਪੁਲਿਸ (Punjab Police) ਇਸ ਪ੍ਰੋਜੈਕਟ ਵਿੱਚ ਨੋਡਲ ਏਜੰਸੀ ਵਜੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗੀ।
ਇਹ ਹੈਲਪਲਾਈਨ ਹਫ਼ਤੇ ਦੇ ਸੱਤ ਦਿਨ 24 ਘੰਟੇ ਕੰਮ ਕਰੇਗੀ,ਸੂਬੇ ਵਿੱਚ ਸਾਈਬਰ ਕਰਾਈਮ ਨਾਲ ਸਬੰਧਤ ਸ਼ਿਕਾਇਤਾਂ ਸੁਣਨ ਲਈ ਹੁਣ ਹੈਲਪਲਾਈਨ 1930 ਦਾ ਕੰਟਰੋਲ ਰੂਮ ਮੁਹਾਲੀ (Control Room Mohali) ਦੇ ਫੇਜ਼-4 ਵਿੱਚ ਸਥਾਪਿਤ ਕੀਤਾ ਜਾਵੇਗਾ,ਸਾਰੇ ਜ਼ਿਲ੍ਹਿਆਂ ਲਈ ਲੀਜ਼ ਲਾਈਨਾਂ ਦਾ ਪ੍ਰਬੰਧ ਹੋਵੇਗਾ,ਇਸ ਤੋਂ ਪਹਿਲਾਂ ਨੈਸ਼ਨਲ ਹੈਲਪਲਾਈਨ (National Helpline) ‘ਤੇ ਆਉਣ ਵਾਲੀਆਂ ਕਾਲਾਂ ਪੰਜਾਬ ਨੂੰ ਭੇਜੀਆਂ ਜਾਂਦੀਆਂ ਸਨ,ਇਹ ਪ੍ਰਕਿਰਿਆ ਗੁੰਝਲਦਾਰ ਸੀ,ਜਿਸ ਕਾਰਨ ਕਈ ਲੋਕ ਆਪਣੀ ਸ਼ਿਕਾਇਤ ਵੀ ਪੁਲਸ ਤੱਕ ਸਹੀ ਢੰਗ ਨਾਲ ਨਹੀਂ ਪਹੁੰਚਾ ਸਕੇ,ਇਹ ਮਾਮਲਾ ਕੇਂਦਰੀ ਏਜੰਸੀਆਂ ਦੇ ਸਾਹਮਣੇ ਵੀ ਉਠਾਇਆ ਗਿਆ ਹੈ,ਇਸ ਦੇ ਨਾਲ ਹੀ ਹੁਣ ਇਸ ਦਿਸ਼ਾ ‘ਚ ਕੰਮ ਸ਼ੁਰੂ ਹੋ ਗਿਆ ਹੈ।