ਚੰਡੀਗੜ੍ਹ, 17 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਸਰਕਾਰ ਨੇ 27 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ (Shri Guru Nanak Dev Ji) ਦੇ ਪ੍ਰਕਾਸ਼ ਪੁਰਬ ਮੌਕੇ ਸੂਬੇ ਵਿਚ ਗਰੀਬਾਂ ਨੂੰ ਕਣਕ ਤੇ ਆਟੇ ਦੀ ਹੋਮ ਡਲਿਵਰੀ (Home Delivery) ਦੀ ਯੋਜਨਾ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਹੈ,ਖਾਧ ਤੇ ਨਾਗਰਿਕ ਸਪਲਾਈ ਵਿਭਾਗ ਵੱਲੋਂ ਤਿਆਰ ਕੀਤੀ ਗਈ ਯੋਜਨਾ ਦੀ ਰੂਪ-ਰੇਖਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਹਰੀ ਝੰਡੀ ਦਿੱਤੀ ਹੈ,ਹਾਲਾਂਕਿ ਯੋਜਨਾ ਤਹਿਤ ਹੋਮ ਡਲਿਵਰੀ ਅਗਲੇ ਸਾਲ ਜਨਵਰੀ ਤੋਂ ਹੀ ਸ਼ੁਰੂ ਹੋ ਸਕੇਗੀ ਪਰ ਇਸ ਯੋਜਨਾ ਦਾ ਰਸਮੀ ਐਲਾਨ ਇਸੇ ਮਹੀਨੇ ਹੋ ਜਾਵੇਗਾ।
ਯੋਜਨਾ ਨਾਲ ਸੂਬੇ ਵਿਚ ਲਗਭਗ 1.42 ਕਰੋੜ ਲਾਭਪਾਤਰੀਆਂ ਨੂੰ ਘਰ ਬੈਠੇ ਆਟਾ ਮਿਲ ਸਕੇਗਾ,ਸਰਕਾਰ ਯੋਜਨਾ ਤਹਿਤ ਹਰ ਮੀਹਨੇ 72500 ਮੀਟਰਕ ਟਨ ਰਾਸ਼ਨ ਵੰਡੇਗੀ,ਯੋਜਨਾ ਤਹਿਤ ਰਾਸ਼ਟਰੀ ਖਾਧ ਐਕਟ ਅਧੀਨ ਅਕਤੂਬਰ ਤੋਂ ਦਸੰਬਰ ਤੱਕ ਦੀ ਮਿਆਦ ਲਈ ਕਣਕ ਵੰਡੀ ਜਾ ਚੁੱਕੀ ਹੈ,ਅਗਲੇ ਸਾਲ ਜਨਵਰੀ ਵਿਚ ਲਾਭਪਾਤਰੀਆਂ ਨੂੰ ਹੋਮ ਡਲਿਵਰੀ (Home Delivery) ਮਿਲੇਗੀ,ਸਰਕਾਰ ਨੇ ਕਣਕ ਦੀ ਪਿਸਾਈ ਲਈ ਤਿੰਨ ਦਰਜਨ ਆਟਾ ਮਿੱਲਾਂ ਦੀ ਵੀ ਪਛਾਣ ਕਰ ਲਈ ਹੈ।