ਚੰਡੀਗੜ੍ਹ, 18 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਕ੍ਰਿਕਟ ਵਿਸ਼ਵ ਕੱਪ 2023 (Cricket World Cup 2023) ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰ ਕੇ ਟੀਮ ਇੰਡੀਆ ਨੂੰ ਫਾਇਨਲ ਵਿੱਚ ਪਹੁੰਚਾਉਣ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਤੋਹਫ਼ਾ ਮਿਲਿਆ ਹੈ,ਯੋਗੀ ਸਰਕਾਰ ਉਨ੍ਹਾਂ ਦੇ ਅਮਰੋਹਾ ਸਥਿਤ ਪਿੰਡ ਸਾਹਸਪੁਰ ਅਲੀਨਗਰ ਵਿੱਚ ਮਿਨੀ ਸਟੇਡੀਅਮ (Mini Stadium) ਬਣਾਉਣ ਜਾ ਰਹੀ ਹੈ,ਅਮਰੋਹਾ ਜ਼ਿਲ੍ਹਾ ਪ੍ਰਸ਼ਾਸਨ ਨੇ ਇਸਦੇ ਲਈ ਜ਼ਮੀਨ ਵੀ ਦੇਖ ਲਈ ਹੈ।
ਡੀਐੱਮ ਰਾਜੇਸ਼ ਤਿਆਗੀ ਮੁਤਾਬਕ ਇਹ ਮਿੰਨੀ ਸਟੇਡੀਅਮ (Mini Stadium) 1.092 ਹੈਕਟੇਅਰ ਵਿੱਚ ਬਣੇਗਾ,ਪ੍ਰਸ਼ਾਸਨ ਨੂੰ ਇਸਦਾ ਪ੍ਰਸਤਾਵ ਭੇਜ ਦਿੱਤਾ ਗਿਆ ਹੈ,ਯੂਪੀ ਵਿੱਚ ਖਿਡਾਰੀਆਂ ਨੂੰ ਸਹੂਲਤਾਂ ਉਪਲਬਧ ਕਰਵਾਉਣ ਦੇ ਲਈ ਯੋਗੀ ਸਰਕਾਰ ਨੇ ਹਰ ਪਿੰਡ ਵਿੱਚ ਮਿੰਨੀ ਸਟੇਡੀਅਮ ਬਣਾਉਣ ਦੀ ਪਹਿਲ ਕੀਤੀ ਸੀ,ਮੈਦਾਨ ਵਿੱਚ ਓਪਨ ਜਿਮ ਸਣੇ ਹੋਰ ਵਿਵਸਥਾਵਾਂ ਵੀ ਦਿੱਤੀਆਂ ਜਾਣਗੀਆਂ,ਜਿਸ ਨਾਲ ਖਿਡਾਰੀ ਉੱਥੇ ਅਭਿਆਸ ਕਰ ਸਕਣ,ਕ੍ਰਿਕਟ ਵਿਸ਼ਵ ਕੱਪ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਗੇਂਦਬਾਜ਼ ਮੁਹੰਮਦ ਸ਼ਮੀ ਦੇ ਪਿੰਡ ਵਿੱਚ ਇਸੇ ਦੇ ਤਹਿਤ ਮਿੰਨੀ ਸਟੇਡੀਅਮ (Mini Stadium) ਬਣਾਉਣ ਦਾ ਫੈਸਲਾ ਕੀਤਾ ਗਿਆ ਹੈ।