ਇੰਗਲੈਂਡ, 18 ਨਵੰਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਇੰਗਲੈਂਡ ਦੇ ਸਲੋਹ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ (Member of Parliament Tanmanjit Singh Dhesi) ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ,ਇਹ ਧਮਕੀ ਸੰਸਦ ਵਿਚ ਗਾਜ਼ਾ-ਇਜ਼ਰਾਈਲ ਸਬੰਧੀ ਸਕਾਟਿਸ਼ ਨੈਸ਼ਨਲ ਪਾਰਟੀ (Scottish National Party) ਵਲੋਂ ਲਿਆਂਦੇ ਗਏ ਮਤੇ ’ਤੇ ਵੋਟ ਨਾ ਪਾਉਣ ਤੋਂ ਬਾਅਦ ਮਿਲੀ ਹੈ,ਇਸ ਦੌਰਾਨ ਢੇਸੀ ਨੇ ਕਿਹਾ ਕਿ ਉਹ ਹਰ ਹਾਲ ਵਿਚ ਗਾਜ਼ਾ ‘ਚ ਹੋ ਰਹੀ ਹਿੰਸਾ ਦੇ ਅੰਤ ਦੀ ਵਕਾਲਤ ਜਾਰੀ ਰੱਖਣਗੇ,ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਐਸ.ਐਨ.ਪੀ. ਮੋਸ਼ਨ ‘ਤੇ ਗੈਰ ਹਾਜ਼ਰ ਰਹਿਣ ਕਾਰਨ ਦੁਰਵਿਵਹਾਰ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ,ਦਸਿਆ ਜਾ ਰਿਹਾ ਹੈ ਕਿ ਇਸ ਮਾਮਲੇ ‘ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ,ਤਨਮਨਜੀਤ ਸਿੰਘ ਢੇਸੀ ਨੇ ਸੋਸ਼ਲ ਮੀਡੀਆ ਉਤੇ ਕਿਹਾ ਕਿ ਇਹ ਧਮਕੀਆਂ ਮੈਨੂੰ ਹਿੰਸਾ ਦੇ ਅੰਤ ਦੀ ਵਕਾਲਤ ਜਾਰੀ ਰੱਖਣ ਤੋਂ ਨਹੀਂ ਰੋਕ ਸਕਣਗੀਆਂ।
ਇੰਗਲੈਂਡ ਦੇ ਸਲੋਹ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ
Date: