ਚੰਡੀਗੜ੍ਹ, 24 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਵੱਲੋਂ ਕਿਸਾਨ ਆਗੂਆਂ ਨਾਲ ਮੀਟਿੰਗ ਸੱਦੀ ਗਈ ਹੈ,ਮੀਟਿੰਗ ਦਾ ਸਮਾਂ ਦੁਪਹਿਰ 12 ਵਜੇ ਦਾ ਰੱਖਿਆ ਗਿਆ ਹੈ ਤੇ ਇਹ ਮੀਟਿੰਗ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਸੱਦੀ ਗਈ ਹੈ,ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੱਦੇ ਮਗਰੋਂ ਕਿਸਾਨ ਆਗੂਆਂ ਵੱਲੋਂ ਰੇਲਵੇ ਟ੍ਰੈਕ (Railway Tracks) ਖਾਲੀ ਕੀਤਾ ਜਾ ਰਿਹਾ ਹੈ,ਹਲਾਂਕਿ ਉਹਨਾਂ ਦਾ ਧਰਨਾ ਨੈਸ਼ਨਲ ਹਾਈਵੇ (National Highway) ‘ਤੇ ਚੱਲਿਆ ਰਹੇਗਾ,ਦੱਸ ਦੇਈਏ ਕਿ ਪਿਛਲੇ ਚਾਰ ਦਿਨਾਂ ਤੋਂ ਕਿਸਾਨ ਜੰਮੂ ਦਿੱਲੀ ਨੈਸ਼ਨਲ ਹਾਈਵੇ 44 ‘ਤੇ ਧਰਨਾ ਦੇ ਰਹੇ ਹਨ,ਬੀਤੇ ਦਿਨ ਕਿਸਾਨਾਂ ਰੇਲ ਦੀਆਂ ਪਟੜੀਆਂ ‘ਤੇ ਬੈਠ ਗਏ ਸਨ,ਪੂਰੀ ਰਾਤ ਰੇਲ ਟ੍ਰੈਕ ਜਾਮ ਰਿਹਾ,ਕਿਸਾਨ ਮੰਗ ਕਰ ਰਹੇ ਹਨ ਕਿ ਗੰਨੇ ਦੇ ਭਾਅ ‘ਚ ਵਾਧਾ ਕੀਤਾ ਜਾਵੇ,ਨਾਲ ਹੀ ਕਿਸਾਨ ਆਗੂਆਂ ਦਾ ਕਹਿਣਾ ਹੈ,ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ 4 ਵਜੇ ਫਿਰ ਤੋਂ ਟ੍ਰੈਕ ਜਾਮ ਕਰਨਗੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨ ਆਗੂਆਂ ਨਾਲ ਮੀਟਿੰਗ ਸੱਦੀ ਗਈ
Date: