ਨਵੀਂ ਦਿੱਲੀ, 27 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਵਿਸ਼ਵ ਜਲਵਾਯੂ ਸਿਖਰ ਸੰਮੇਲਨ ਸੰਯੁਕਤ ਅਰਬ ਅਮੀਰਾਤ (UAE) ਦੇ ਦੁਬਈ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ,ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਨਵੰਬਰ ਤੋਂ 1 ਦਸੰਬਰ ਤੱਕ ਦੁਬਈ (Dubai) ਦੇ ਦੋ ਦਿਨਾਂ ਦੌਰੇ ‘ਤੇ ਜਾਣਗੇ,ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਅਤੇ ਅਬੂ ਧਾਬੀ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਸਦਾ ਸੱਦਾ ਭੇਜਿਆ ਸੀ,COP-28 ਦਾ ਆਯੋਜਨ ਸੰਯੁਕਤ ਅਰਬ ਅਮੀਰਾਤ ਦੀ ਪ੍ਰਧਾਨਗੀ ਵਿੱਚ 28 ਨਵੰਬਰ ਤੋਂ 12 ਦਸੰਬਰ 2023 ਤੱਕ ਕੀਤਾ ਜਾ ਰਿਹਾ ਹੈ,ਵਿਦੇਸ਼ ਮੰਤਰਾਲੇ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਜਲਵਾਯੂ ਐਕਸ਼ਨ ਸਿਖਰ ਸੰਮੇਲਨ (World Climate Action Summit) ਵਿੱਚ ਹਿੱਸਾ ਲੈਣ ਲਈ ਯੂਏਈ ਦੇ ਰਾਸ਼ਟਰਪਤੀ ਅਤੇ ਅਬੂ ਧਾਬੀ (Abu Dhabi) ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਦੇ ਸੱਦੇ ‘ਤੇ 30 ਨਵੰਬਰ ਤੋਂ 1 ਦਸੰਬਰ 2023 ਤੱਕ ਦੁਬਈ,ਯੂਏਈ ਦਾ ਦੌਰਾ ਕਰਨਗੇ।
ਵਿਸ਼ਵ ਜਲਵਾਯੂ ਸਿਖਰ ਸੰਮੇਲਨ ‘ਚ ਸ਼ਿਰਕਤ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
Date: