ਚੰਡੀਗੜ੍ਹ, 05 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਚੰਡੀਗੜ੍ਹ ’ਚ ਪੁਲਿਸ ਅਧਿਕਾਰੀਆਂ (Police officers) ਦੀ ਅਹਿਮ ਬੈਠਕ ਦੌਰਾਨ ਕਈ ਵੱਡੇ ਫ਼ੈਸਲੇ ਕੀਤੇ ਗਏ ਹਨ,ਇਨ੍ਹਾਂ ਫੈਸਲਿਆਂ ’ਚੋਂ ਲਾਈਟਾਂ ’ਤੇ ਮੌਜੂਦ ਭਿਖਾਰੀਆਂ ਦਾ ਮੁੱਦੇ ’ਤੇ ਵੱਡਾ ਫੈਸਲਾ ਕੀਤਾ ਗਿਆ,ਇਸ ਮਾਮਲੇ ’ਚ ਚੰਡੀਗੜ੍ਹ ਦੀ SSP ਕੰਵਰਦੀਪ ਕੌਰ ਨੇ ਸ਼ਹਿਰ ਦੇ ਵੱਖ-ਵੱਖ ਸਟੇਸ਼ਨ ਇੰਚਾਰਜਾਂ ਨੂੰ ਹਿਦਾਇਤਾਂ ਦਿੱਤੀਆਂ,ਪਿਛਲੇ ਦਿਨਾਂ ’ਚ ਹੋਈਆਂ ਕਈ ਵਾਰਦਾਤਾਂ ਜਿਨ੍ਹਾਂ ’ਚ ਚੋਰੀ ਦੀਆਂ ਘਟਨਾਵਾਂ ਤੋਂ ਇਲਾਵਾ ਹਾਦਸਿਆਂ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਸਨ,ਹਾਦਸਿਆਂ ਦੀ ਮੁੱਖ ਵਜ੍ਹਾ ਚੌਕਾਂ ’ਚ ਖੜ੍ਹੇ ਭਿਖਾਰੀ ਬਣ ਰਹੇ ਸਨ,ਜਿਨ੍ਹਾਂ ਨਾਲ ਆਵਾਜਾਈ ’ਚ ਵੀ ਪ੍ਰੇਸ਼ਾਨੀ ਆ ਰਹੀ ਸੀ,ਇਸ ਸਬੰਧੀ ਫ਼ੈਸਲਾ ਲੈਂਦਿਆਂ ਐੱਸ. ਐੱਸ. ਪੀ. (SSP) ਨੇ ਦੱਸਿਆ ਕਿ ਕਾਨੂੰਨ ਦੇ ਤਹਿਤ ਭਿਖਾਰੀਆਂ ਨੂੰ ਜੁਵੇਨਾਈਲ ਹੋਮ (Juvenile Home) ਦੇ ਨਾਲ ਨਾਲ,ਸੈਕਟਰ-26 ਦੇ ਨਾਰੀ ਨਿਕੇਤਨ ਅਤੇ ਸੈਕਟਰ-15 ਦੇ ਹੋਮ ਕੇਅਰ ’ਚ ਭੇਜਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਚੰਡੀਗੜ੍ਹ ’ਚ Traffic Lights ’ਤੇ ਹੁਣ ਨਹੀਂ ਦਿਖਣਗੇ ਭਿਖ਼ਾਰੀ,ਐੱਸ. ਐੱਸ. ਪੀ. ਨੇ ਜਾਰੀ ਕੀਤਾ ਨਵਾਂ ਫ਼ੁਰਮਾਨ
Date: