ਨਵੀਂ ਦਿੱਲੀ, 6 ਦਸੰਬਰ, 2023, (ਹਰਪ੍ਰੀਤ ਸਿੰਘ ਜੱਸੋਵਾਲ):- ਅਮਰੀਕਾ ਦੇ ਪ੍ਰਿੰਸੀਪਲ ਡਿਪਟੀ ਐਨ ਐਸ ਏ ਜ਼ੋਨਾਬਨ ਫਾਈਨਲਰ ਨੇ ਅਮਰੀਕਾ ਦੀ ਧਰਤੀ ’ਤੇ ਸਿੱਖਸ ਫਾਰ ਜਸਟਿਸ (Sikhs for Justice) ਦੇ ਆਗੂ ਗੁਰਪਤਵੰਤ ਸਿੰਘ ਪੰਨੂ (Leader Gurpatwant Singh Pannu) ਦੇ ਕਤਲ ਸਾਜ਼ਿਸ਼ ਬਾਰੇ ਭਾਰਤੀ ਜਾਂਚ ’ਤੇ ਭਰੋਸਾ ਪ੍ਰਗਟ ਕੀਤਾ ਹੈ,ਭਾਰਤ ਦੇ ਦੌਰੇ ’ਤੇ ਆਏ ਫਾਈਨਰ ਨੇ ਇਸ ਦੀ ਅਹਿਮੀਅਤ ਬਾਰੇ ਨਵੀਂ ਦਿੱਲੀ ਨੂੰ ਜਾਣੂ ਕਰਵਾ ਦਿੱਤਾ ਹੈ,ਉਹਨਾਂ ਕਿਹਾ ਕਿ ਇਸ ਸਾਜ਼ਿਸ਼ ਵਿਚ ਸ਼ਾਮਲ ਕਿਸੇ ਦੀ ਵੀ ਜ਼ਿੰਮੇਵਾਰੀ ਤੈਅ ਕਰਨਾ ਅਹਿਮ ਹੈ,ਜ਼ਿਕਰਯੋਗ ਹੈ ਕਿ ਅਮਰੀਕਾ ਨੇ ਦੋਸ਼ ਲਾਇਆ ਹੈ ਕਿ ਭਾਰਤ ਦੇ ਸਰਕਾਰੀ ਅਧਿਕਾਰੀ ਵੱਲੋਂ ਨਿਖਿਲ ਗੁਪਤਾ ਨਾਂ ਦੇ ਅਪਰਾਧੀ ਜ਼ਰੀਏ ਪੰਨੂ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚੀ ਗਈ,ਭਾਰਤ ਨੇ ਇਸ ਮਾਮਲੇ ਨੂੰ ਬਹੁਤ ਗੰਭੀਰ ਕਰਾਰ ਦਿੱਤਾ ਹੈ ਤੇ ਇਸ ਮਾਮਲੇ ਦੀ ਜਾਂਚ ਵਾਸਤੇ ਕਮੇਟੀ ਦਾ ਗਠਨ ਕੀਤਾ ਹੈ।
ਅਮਰੀਕਾ ਦੀ ਧਰਤੀ ’ਤੇ Sikhs for Justice ਦੇ ਆਗੂ Gurpatwant Singh Pannu ਦੇ ਕਤਲ ਸਾਜ਼ਿਸ਼ ਬਾਰੇ ਭਾਰਤੀ ਜਾਂਚ ’ਤੇ ਭਰੋਸਾ ਪ੍ਰਗਟ ਕੀਤਾ
Date: