ਆਸਟ੍ਰੇਲੀਆ,06 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਮੰਦਭਾਗੀ ਖਬਰ ਆਸਟ੍ਰੇਲੀਆ (Australia) ਤੋਂ ਸਾਹਮਣੇ ਆਈ ਹੈ,ਜਿਥੇ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ,ਮ੍ਰਿਤਕ ਦੀ ਪਹਿਚਾਣ ਖੁਸ਼ਦੀਪ ਸਿੰਘ ਵਜੋਂ ਹੋਈ ਹੈ,ਮ੍ਰਿਤਕ ਬੀਤੀ ਰਾਤ 11:15 ਵਜੇ ਦੇ ਕਰੀਬ ਪਾਮਰਸ ਰੋਡ ‘ਤੇ ਗੱਡੀ ਚਲਾ ਰਿਹਾ ਸੀ,ਜਦੋਂ ਉਸ ਦੀ ਗੱਡੀ ਦਰਮਿਆਨੀ ਪੱਟੀ ਨੂੰ ਪਾਰ ਕਰਕੇ ਪਲਟ ਗਈ,ਹਾਦਸਾ ਇੰਨਾ ਭਿਆਨਕ ਸੀ ਕਿ ਉਸ ਦੀ ਦਰਦਨਾਕ ਮੌਤ ਹੋ ਗਈ,ਹਾਲਾਂਕਿ ਹਾਦਸੇ ਦਾ ਸਹੀ ਕਾਰਨ ਅਜੇ ਵੀ ਜਾਂਚ ਅਧੀਨ ਹੈ,ਪੁਲਸ (Police) ਨੂੰ ਸ਼ੱਕ ਹੈ ਕਿ ਥਕਾਵਟ (Fatigue) ਇਸ ਹਾਦਸੇ ਦਾ ਵੱਡਾ ਕਾਰਨ ਹੋ ਸਕਦੀ ਹੈ,ਜਾਂਚਕਰਤਾਵਾਂ ਨੇ ਘਟਨਾ ਦੀ ਡੈਸ਼ਕੈਮ ਫੁਟੇਜ ਵਾਲੇ ਲੋਕਾਂ ਨੂੰ ਉਨ੍ਹਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ,ਇਸ ਘਾਤਕ ਹਾਦਸੇ ਨੇ ਮ੍ਰਿਤਕ ਦੀ ਪਤਨੀ ਜਪਨੀਤ ਕੌਰ ਨੂੰਝ ਝੰਜੋੜ ਕੇ ਰੱਖ ਦਿਤਾ,ਜੋ ਕਿ ਪਿਛਲੇ ਸਾਲ ਅੰਤਰਰਾਸ਼ਟਰੀ ਵਿਦਿਆਰਥੀ (International Students) ਵਜੋਂ ਆਸਟ੍ਰੇਲੀਆ ਆਈ ਸੀ,ਜਪਨੀਤ ਨੇ ਆਪਣੇ ਪਤੀ ਦੀ ਲਾਸ਼ ਨੂੰ ਘਰ ਵਾਪਸ ਭੇਜਣ ਲਈ ਫੰਡ ਇਕੱਠਾ ਕਰਨ ਵਾਲੇ ਪੇਜ ਰਾਹੀਂ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ।
ਆਸਟ੍ਰੇਲੀਆ ‘ਚ ਸੜਕ ਹਾਦਸੇ ਕਾਰਨ ਭਾਰਤੀ ਵਿਦਿਆਰਥੀ ਦੀ ਹੋਈ ਮੌਤ
Date: