ਜਲਾਲਾਬਾਦ,06 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਫਾਜ਼ਿਲਕਾ (Fazilka) ਦੇ ਜਲਾਲਾਬਾਦ (Jalalabad) ‘ਚ ਪੁਲਿਸ (Police) ਨੇ 3 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ,ਜਿਨ੍ਹਾਂ ਕੋਲੋਂ ਥਾਣਾ ਸਦਰ ਦੀ ਪੁਲਿਸ ਨੇ 4 ਕਿਲੋ 155 ਗ੍ਰਾਮ ਹੈਰੋਇਨ (Heroin) ਬਰਾਮਦ ਕੀਤੀ ਹੈ,ਸੂਚਨਾ ਮੁਤਾਬਕ ਹੈਰੋਇਨ (Heroin) ਪਾਕਿਸਤਾਨ ਤੋਂ ਮੰਗਵਾਈ ਗਈ ਸੀ,ਮੁਲਜ਼ਮ ਖੇਪ ਦੀ ਸਪਲਾਈ ਕਰਨ ਲਈ ਘੁੰਮ ਰਹੇ ਸਨ,ਪੁਲਿਸ ਨੇ ਨਾਕਾਬੰਦੀ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
ਜਾਂਚ ਅਧਿਕਾਰੀ ਹਰਦੇਵ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਮੁਲਾਜ਼ਮਾਂ ਸਮੇਤ ਗਸ਼ਤ ਦੇ ਸਬੰਧ ਵਿੱਚ ਐਫ.ਐਫ ਰੋਡ (FF Road) ’ਤੇ ਪਿੰਡ ਮੋਜੇਵਾਲਾ ਨਹਿਰ ਦੇ ਪੁਲ ’ਤੇ ਮੌਜੂਦ ਸਨ,ਇਸ ਦੌਰਾਨ ਉਨ੍ਹਾਂ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਮੇਜਰ ਸਿੰਘ,ਸੰਦੀਪ ਸਿੰਘ ਉਰਫ ਸ਼ਿਪੀ ਅਤੇ ਪਵਨਜੋਤ ਸਿੰਘ ਵਾਸੀ ਢਾਣੀ ਮਾਘ ਸਿੰਘ ਉਰਫ ਗਹਿਲੇਵਾਲਾ ਨੇ ਪਾਕਿਸਤਾਨ ਤੋਂ ਭਾਰੀ ਮਾਤਰਾ ਵਿਚ ਹੈਰੋਇਨ ਮੰਗਵਾਈ ਹੈ।
ਮੁਲਜ਼ਮ ਖੇਪ ਦੀ ਅੱਗੇ ਸਪਲਾਈ ਕਰਨ ਵਾਲੇ ਸਨ,ਜਿਸਦੇ ਬਾਅਦ ਪੁਲਿਸ (Police) ਨੇ ਨਾਕਾਬੰਦੀ ਕਰਕੇ ਤਿੰਨਾਂ ਨੂੰ 4 ਕਿਲੋ 155 ਗ੍ਰਾਮ ਹੈਰੋਇਨ ਅਤੇ ਹੀਰੋ ਮੋਟਰਸਾਈਕਲ ਨੰਬਰ PB-22-V-0745 ਸਮੇਤ ਕਾਬੂ ਕਰ ਲਿਆ,ਪੁਲਿਸ (Police) ਨੇ ਤਸਕਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ,ਜਲਦ ਹੀ ਅਦਾਲਤ ‘ਚ ਪੇਸ਼ ਹੋਵੇਗਾ।