ਚੰਡੀਗੜ੍ਹ, 03 ਜਨਵਰੀ (ਹਰਪ੍ਰੀਤ ਸਿੰਘ ਜੱਸੋਵਾਲ):- ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਰੀਵਾਲ ਨੇ ਪਿਛਲੇ ਹਫਤੇ ਹੁਸ਼ਿਆਰਪੁਰ ਦੇ ਨੇੜਲੇ ਪਿੰਡ ਆਨੰਦਗੜ੍ਹ ਤੋਂ ਵਿਪਾਸਨਾ ਸੈਂਟਰ (Vipassana Center) ਦੌਰਾ ਕੀਤਾ, ਜਿਥੇ ਉਨ੍ਹਾਂ ਨੇ 10 ਦਿਨ ਰਹਿ ਕੇ ਮੈਡੀਟੇਸ਼ਨ ਕੀਤਾ,ਇਸ ਮਗਰੋਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੀ ਵਿਪਾਸਨਾ ਲਈ ਰਵਾਨਾ ਹੋਣਗੇ,ਜਾਣਕਾਰੀ ਮੁਤਤਾਬਕ ਅੱਜ ਮੁੱਖ ਮੰਤਰੀ ਭਗਵੰਤ ਮਾਨ ਵਿਪਸ਼ਨਾ ਲਈ ਆਂਧਰਾ ਪ੍ਰਦੇਸ਼ ਦੇ ਵਿਸ਼ਾਖਪੱਟਨਮ ਰਵਾਨਾ ਹੋ ਗਏ ਹਨ,ਉਹ ਉਥੇ ਚਾਰ ਦਿਨ ਰਹਿਣਗੇ ਤੇ ਸ਼ਨੀਵਾਰ ਸ਼ਾਮ ਨੂੰ ਦਿੱਲੀ ਪਰਤਨਗੇ,ਉਸ ਦੇ ਅਗਲੇ ਹੀ ਦਿਨ ਉਹ ਗੁਜਰਾਤ ਲਈ ਰਵਾਨਾ ਹੋ ਜਾਣਗੇ ਅਤੇ ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਪਾਰਟੀ ਦੀਆਂ ਰੈਲੀਆਂ ਵਿੱਚ ਸ਼ਾਮਲ ਹੋਣਗੇ,ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ 19 ਦਸੰਬਰ ਤੋਂ 30 ਦਸੰਬਰ 2023 ਤੱਕ ਵਿਪਾਸਨਾ ਮੈਡੀਟੇਸ਼ਨ ‘ਤੇ ਸਨ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਪਾਸਨਾ ਮੈਡੀਟੇਸ਼ਨ (Vipassana Meditation) ਤੋਂ ਬਾਅਦ ਆਪਣੀ ਪੋਸਟ ਵਿੱਚ ਲਿਖਿਆ ਕਿ ਉਹ 10 ਦਿਨਾਂ ਦੇ ਵਿਪਾਸਨਾ ਮੈਡੀਟੇਸ਼ਨ ਤੋਂ ਬਾਅਦ ਉੱਥੋਂ ਵਾਪਸ ਆਏ ਹਨ,ਇਹ ਸਾਧਨਾ ਅਪਾਰ ਸ਼ਾਂਤੀ ਪ੍ਰਦਾਨ ਕਰਦੀ ਹੈ,ਅੱਜ ਤੋਂ ਅਸੀਂ ਫਿਰ ਨਵੀਂ ਊਰਜਾ ਨਾਲ ਜਨਤਾ ਦੀ ਸੇਵਾ ਸ਼ੁਰੂ ਕਰਾਂਗੇ।
ਦਿੱਲੀ ਦੇ ਮੁੱਖ ਮੰਤਰੀ Arvind Kejriwal ਮਗਰੋਂ ਹੁਣ Chief Minister Bhagwant Mann ਕਰਨਗੇ ਵਿਪਾਸਨਾ ਸੈਂਟਰ ਦਾ ਦੌਰਾ
Date: