Editor-In-Chief

spot_imgspot_img

ਐਨਜੀਟੀ ਨੇ ਲੁਧਿਆਣਾ ਨਗਰ ਨਿਗਮ ਨੂੰ ਲਗਾਇਆ 25000 ਰੁਪਏ ਜੁਰਮਾਨਾ

Date:

ਲੁਧਿਆਣਾ,13 ਜਨਵਰੀ (ਹਰਪ੍ਰੀਤ ਸਿੰਘ ਜੱਸੋਵਾਲ):-  ਨਗਰ ਨਿਗਮ ਲੁਧਿਆਣਾ (Ludhiana Municipal Corporation) ਵਲੋਂ ਪਹਿਲਾਂ ਉਹਨਾਂ ਲੋਕਾਂ ਦੇ ਚਲਾਨ ਕੱਟ ਕੇ ਜੁਰਮਾਨਾ ਵਸੂਲਿਆ ਜਾ ਰਿਹਾ ਸੀ ਜੋ ਕਿ ਸਿੱਧਵਾਂ ਨਹਿਰ ਵਿਚ ਕੂੜਾ ਸੁੱਟਦੇ ਸਨ, ਪਰ ਹੁਣ ਲੁਧਿਆਣਾ ਨਗਰ ਨਿਗਮ ਨੂੰ ਖ਼ੁਦ ਨੂੰ ਹੀ 25 ਹਜ਼ਾਰ ਰੁਪਏ ਜੁਰਮਾਨਾ ਭਰਨਾ ਪਵੇਗਾ, ਕਿਉਂਕਿ ਐਨਜੀਟੀ (NGT) ਨੇ ਨਗਰ ਨਿਗਮ ਲੁਧਿਆਣਾ ਨੂੰ 25 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ,ਨਗਰ ਨਿਗਮ (Municipal Corporation) ਨੂੰ ਇਹ ਜੁਰਮਾਨਾ ਪਬਲਿਕ ਐਕਸ਼ਨ ਕਮੇਟੀ (Public Action Committee) ਦੇ ਮੈਂਬਰਾਂ ਵਲੋਂ ਲਗਾਈ ਗਈ ਰਿਟ ਤੋਂ ਬਾਅਦ ਲਗਾਇਆ ਗਿਆ ਹੈ।

ਐਨਜੀਟੀ (NGT) ਨੇ ਲੁਧਿਆਣਾ ਦੇ ਗਿੱਲ ਰੋਡ ਨੇੜੇ ਸਿੱਧਵਾਂ ਨਹਿਰ ਕੋਲ ਲੱਗੇ ਕੂੜ ਦੇ ਢੇਰ ਨੂੰ ਚੁਕਵਾਉਣ ਵਿਚ ਨਾਕਾਮ ਰਹਿਣ ਤੇ ਨਗਰ ਨਿਗਮ ਨੂੰ 25000 ਰੁਪਏ ਦਾ ਜੁਰਮਾਨਾ ਲਗਾਇਆ ਹੈ,ਐਨਜੀਟੀ (NGT) ਦਾ ਇਹ ਫ਼ੈਸਲਾ ਪਬਲਿਕ ਐਕਸ਼ਨ ਕਮੇਟੀ ਮੈਬਰਾਂ ਕੁਲਦੀਪ ਸਿੰਘ ਖਹਿਰਾ ਅਤੇ ਕਪਿਲ ਅਰੋੜਾ ਵੱਲੋਂ ਲਗਾਈ ਗਈ ਅਪੀਲ ਦੇ ਮਾਮਲੇ ਵਿਚ ਆਇਆ ਹੈ,ਜਿਨਾਂ ਮੁਤਾਬਿਕ ਉਹਨਾਂ ਨੇ ਨਵੰਬਰ 2022 ਵਿੱਚ ਨੈਸ਼ਨਲ ਗਰੀਨ ਟਰਿਬਿਊਨਲ ਕੋਲ ਅਪੀਲ ਲਗਾਈ ਸੀ ਲੇਕਿਨ ਨਗਰ ਨਿਗਮ (Municipal Corporation) ਦਾਵਿਆਂ ਦੇ ਬਾਵਜੂਦ ਇਸ ਸਮੱਸਿਆ ਦਾ ਹੱਲ ਕੱਢਣ ਵਿਚ ਨਕਾਮ ਰਿਹਾ।

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ

ਟੋਲ ਪਲਾਜਾ ਬੰਦ ਕਰਨਾ ਲੋਕਾਂ ਲਈ ਰਾਹਤ ਜਾਂ ਮੁਸੀਬਤ ਚੰਡੀਗੜ...

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਡੀਐਸ ਪੀ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਲੁਧਿਆਣਾ 19 ਜੂਨ...

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ...