ਪੰਚਕੂਲਾ, 16 ਫਰਵਰੀ, 2024, (ਹਰਪ੍ਰੀਤ ਸਿੰਘ ਜੱਸੋਵਾਲ):- ਪੰਚਕੂਲਾ ਦੇ ਸੈਕਟਰ-4 ਐਮਡੀਸੀ ਵਿਚ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ (Former Indian Cricketer Yuvraj Singh) ਦੇ ਘਰੋਂ 75 ਹਜ਼ਾਰ ਰੁਪਏ ਦੀ ਨਕਦੀ ਤੇ ਗਹਿਣੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ,ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੀ ਮਾਂ ਨੇ ਨੌਕਰ ਅਤੇ ਨੌਕਰਾਣੀ ‘ਤੇ ਚੋਰੀ ਦਾ ਦੋਸ਼ ਲਗਾਇਆ ਹੈ,ਐਮਡੀਸੀ ਪੁਲਿਸ (MDC Police) ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ,ਪੁਲਿਸ ਅਨੁਸਾਰ ਸੈਕਟਰ-4 ਐਮਡੀਸੀ ਵਾਸੀ ਸ਼ਬਨਮ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਘਰ ਦੀ ਸਫ਼ਾਈ ਲਈ ਲਲਿਤਾ ਦੇਵੀ ਵਾਸੀ ਸਾਕੇਤਦੀ ਅਤੇ ਸਲਿੰਦਰ ਦਾਸ ਵਾਸੀ ਬਿਹਾਰ ਨੂੰ ਖਾਣਾ ਪਕਾਉਣ ਲਈ ਰੱਖਿਆ ਸੀ,ਉਸ ਦਾ ਦੂਜਾ ਘਰ ਗੁਰੂਗ੍ਰਾਮ (Gurugram) ਵਿੱਚ ਵੀ ਹੈ,ਉਹ ਕੁਝ ਸਮੇਂ ਲਈ ਆਪਣੇ ਦੂਜੇ ਘਰ ਵੀ ਰਹਿਣ ਲਈ ਚਲੀ ਗਈ।
ਸਤੰਬਰ 2023 ਵਿਚ, ਉਹ ਗੁਰੂਗ੍ਰਾਮ (Gurugram) ਵਿਚ ਆਪਣੇ ਘਰ ਗਈ,ਜਦੋਂ ਉਹ 5 ਅਕਤੂਬਰ, 2023 ਨੂੰ ਆਪਣੇ ਐਮਡੀਸੀ (MDC) ਘਰ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਘਰ ਦੀ ਪਹਿਲੀ ਮੰਜ਼ਿਲ ‘ਤੇ ਉਸ ਦੇ ਕਮਰੇ ਦੀ ਅਲਮਾਰੀ ਵਿੱਚ ਕੁਝ ਗਹਿਣੇ,ਲਗਭਗ 75 ਹਜ਼ਾਰ ਰੁਪਏ ਅਤੇ ਕੁਝ ਹੋਰ ਸਾਮਾਨ ਰੱਖਿਆ ਹੋਇਆ ਸੀ,ਜੋ ਉਸ ਨੂੰ ਨਹੀਂ ਮਿਲਿਆ,ਕਿਸੇ ਨੇ ਨਕਦੀ ਤੇ ਗਹਿਣੇ ਚੋਰੀ ਕਰ ਲਏ।
ਉਸ ਨੇ ਆਪਣੇ ਪੱਧਰ ‘ਤੇ ਕਾਫੀ ਪੁੱਛਗਿੱਛ ਕੀਤੀ ਪਰ ਕੁਝ ਪਤਾ ਨਹੀਂ ਲੱਗਾ,ਲਲਿਤਾ ਦੇਵੀ ਅਤੇ ਸਲਿੰਦਰ ਦਾਸ 2023 ਵਿੱਚ ਦੀਵਾਲੀ ਦੇ ਆਸਪਾਸ ਨੌਕਰੀ ਛੱਡ ਕੇ ਚਲੇ ਗਏ ਸਨ,ਉਸ ਨੇ ਬਾਕੀ ਸਾਰੇ ਨੌਕਰਾਂ ਤੋਂ ਵੀ ਪੁੱਛਗਿੱਛ ਕੀਤੀ,ਉਸ ਨੂੰ ਪੂਰਾ ਸ਼ੱਕ ਹੈ ਕਿ ਉਸ ਦੇ ਨੌਕਰਾਂ ਲਲਿਤਾ ਦੇਵੀ ਅਤੇ ਸਲਿੰਦਰ ਦਾਸ ਨੇ ਗਹਿਣੇ ਅਤੇ ਨਕਦੀ ਚੋਰੀ ਕੀਤੀ ਹੈ,ਚੋਰੀ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਗਈ ਹੈ,ਐਮਡੀਸੀ ਥਾਣੇ (MDC Police Station) ਦੇ ਐਸਐਚਓ ਧਰਮਪਾਲ ਸਿੰਘ ਨੇ ਦੱਸਿਆ ਕਿ ਉਹ ਫਿਲਹਾਲ ਡਿਊਟੀ ਕਾਰਨ ਬਾਹਰ ਹਨ,ਇਸ ਲਈ ਇਹ ਮਾਮਲਾ ਅਜੇ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ।