ਚੰਡੀਗੜ੍ਹ, 19 ਫਰਵਰੀ, 2024, (ਹਰਪ੍ਰੀਤ ਸਿੰਘ ਜੱਸੋਵਾਲ):- ਕੇਂਦਰ ਸਰਕਾਰ ਨੇ ਐਤਵਾਰ ਨੂੰ ਕਿਸਾਨ ਸੰਗਠਨਾਂ ਨਾਲ ਗੱਲਬਾਤ ਵਿਚ ਪ੍ਰਸਤਾਵ ਰੱਖਿਆ ਸੀ ਕਿ ਸਹਿਕਾਰੀ ਏਜੰਸੀਆਂ ਘੱਟੋ-ਘੱਟ ਸਮਰਥਨ ਮੁੱਲ ‘ਤੇ ਉਤਪਾਦ ਖਰੀਦਣ ਲਈ ਫਸਲੀ ਵਿਭਿੰਨਤਾ ਨੂੰ ਅਪਣਾਉਣ ਵਾਲੇ ਕਿਸਾਨਾਂ ਨਾਲ ਪੰਜ ਸਾਲਾਂ ਦਾ ਇਕਰਾਰਨਾਮਾ ਕਰਨਗੀਆਂ,ਇਹ ਇਕਰਾਰਨਾਮਾ ਦਾਲਾਂ, ਮੱਕੀ ਤੇ ਕਪਾਹ ਦੀਆਂ ਫਸਲਾਂ ਲਈ ਹੋਵੇਗਾ ਜਿਨ੍ਹਾਂ ਦੀ 5 ਸਾਲ ਦੀ ਐੱਮ.ਐੱਸ.ਪੀ (MSP) ‘ਤੇ ਖਰੀਦ ਕੀਤੀ ਜਾਵੇਗੀ,ਹੁਣ ਸੰਯੁਕਤ ਕਿਸਾਨ ਮੋਰਚਾ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ ਤੇ ਕਿਹਾ ਹੈ ਕਿ ਤਿਲਹਨ ਤੇ ਬਾਜਰਾ ਨੂੰ ਵੀ ਕੇਂਦਰ ਆਪਣੀ ਇਸ ਐੱਮ.ਐੱਸ.ਪੀ (MSP) ਲਿਸਟ ਵਿਚ ਸ਼ਾਮਲ ਕਰੇ,ਸੰਯੁਕਤ ਕਿਸਾਨ ਮੋਰਚਾ (United Kisan Morcha) ਦੇ ਨੇਤਾ ਗੁਰਨਾਮ ਸਿੰਘ ਚਢੂਨੀ (Gurnam Singh Chadhuni) ਨੇ ਐਲਾਨ ਕੀਤਾ ਕਿ ਜੇਕਰ ਕੇਂਦਰ ਇਸ ਮੰਗ ਨੂੰ ਨਹੀਂ ਮੰਨਦੀ ਤਾਂ ਹਰਿਆਣਾ ਦੇ ਕਿਸਾਨ ਵੀ ਅੰਦੋਲਨ ਵਿਚ ਸ਼ਾਮਲ ਹੋਣਗੇ।
ਸੰਯੁਕਤ ਕਿਸਾਨ ਮੋਰਚਾ ਨੇ 2 ਹੋਰ ਫਸਲਾਂ ‘ਤੇ ਕੇਂਦਰ ਤੋਂ ਮੰਗੀ ਐੱਮ.ਐੱਸ.ਪੀ
Date: