ਅੰਮ੍ਰਿਤ ਪਾਲ ਦਾ ਸਾਥੀ ਪਪਲਪ੍ਰੀਤ ਸਿੰਘ ਗ੍ਰਿਫਤਾਰ
ਚੰਡੀਗੜ੍ਹ 10 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ ) ਪੰਜਾਬ ਪੁਲਸ ਦੇ ਹੱਥ ਬਹੁਤ ਵੱਡੀ ਕਾਮਯਾਬੀ ਲੱਗੀ ਹੈ ਅਤੇ ਪੰਜਾਬ ਪੁਲਿਸ ਦੇ ਇਕ ਵਿਅਕਤੀ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਹੁਸ਼ਿਆਰਪੁਰ ਦੇ ਨੇੜਿਓਂ ਗ੍ਰਿਫਤਾਰ ਕਰ ਲਿਆ ਗਿਆ ਹੈ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਲਗਾਤਾਰ 18 ਮਾਰਚ ਤੋਂ ਫਰਾਰ ਚਲ ਰਹੇ ਸੀ । ਪੁਲਿਸ ਵੱਲੋਂ ਥਾਂ ਥਾਂ ਤੇ ਇਹਨਾਂ ਦੀ ਧਰਪਕੜ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ ਅੱਜ ਪਪਲਪ੍ਰੀਤ ਨੂੰ ਹੁਸ਼ਿਆਰਪੁਰ ਦੇ ਨੇੜੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਵੀ ਕੋਈ ਸੀਸੀਟੀਵੀ ਫੁਟੇਜ ਜਾਂ ਫਿਰ ਤਸਵੀਰ ਸਾਹਮਣੇ ਆਈ ਸੀ ਤਾਂ ਅੰਮ੍ਰਿਤਪਾਲ ਦੇ ਨਾਲ ਹੀ ਨਜ਼ਰ ਆਉਂਦਾ ਸੀ ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲ ਰਹੀ ਸੀ ਕਿ ਪਪਲਪ੍ਰੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਅਲੱਗ ਅਲੱਗ ਹੋ ਚੁੱਕੇ ਨੇ ਲੇਕਿਨ ਇਸ ਤੋਂ ਪਹਿਲਾਂ ਉਹ ਹਰ ਜਗ੍ਹਾ ਇੱਕਠੇ ਹੀ ਨਜ਼ਰ ਆ ਰਹੇ ਸੀ ।ਪੰਜਾਬ ਪੁਲਿਸ ਦੀ ਇਹ ਬਹੁਤ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ ਅਮ੍ਰਿਤਪਾਲ ਦੇ ਨਾਲ-ਨਾਲ ਪਪਲਪ੍ਰੀਤ ਸਿੰਘ ਤੇ ਵੀ ਕਈ ਧਾਰਾਵਾਂ ਦੇ ਤਹਿਤ ਮੁਕੱਦਮੇ ਦਰਜ ਹਨ ਕਿਆਸਰਾਈਆਂ ਇਹ ਵੀ ਲਗਾਈਆਂ ਜਾ ਰਹੀਆਂ ਹਨ ਕਿ ਅੰਮ੍ਰਿਤ ਪਾਲ ਸਿੰਘ ਵੀ ਪੰਜਾਬ ਦੇ ਵਿੱਚ ਇਸ ਜ਼ਿਲ੍ਹੇ ਦੇ ਵਿਚ ਕਿਤੇ ਛੁਪਿਆ ਹੋਇਆ ਹੋ ਸਕਦਾ ਹੈ ਇਹ ਗ੍ਰਿਫਤਾਰੀ ਪੰਜਾਬ ਪੁਲਿਸ ਦੇ ਕਾਉਂਟਰ ਇੰਟੈਲੀਜੈਂਸ ਦੇ ਵੱਲੋਂ ਕੀਤੀ ਗਈ ਹੈ ।