SHO ਨੂੰ ਕੁੜੀ ਨਾਲ ਫੌਜੀ ਨੇ ਫੜਿਆ
ਆਪਣੇ SHO ਨੂੰ ਬਚਾਉਣ ਲਈ ਪੁਲਿਸ ਨੇ ਮੂੰਹ ਸਿਰ ਢੱਕ ਕੇ ਕੱਢਿਆ SHO ਬਾਹਰ
ਫੌਜੀ ਮਕਾਨ ਮਾਲਕ ਤੇ ਮੁਹੱਲੇ ਵਾਲਿਆਂ ਨੇ ਕੱਢਿਆ SHO ਦਾ ਜਲੂਸ
ਚੰਡੀਗੜ੍ਹ 12 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ )
ਸਾਰਾ ਮਾਮਲਾ ਕੁਛ ਇਸ ਤਰ੍ਹਾਂ ਹੈ ਹੁਸ਼ਿਆਰਪੁਰ ਦੇ ਹਲਕਾ ਸ਼ਾਮਚੁਰਾਸੀ ਦੇ ਪਿੰਡ ਬੁਲੋਵਾਲ ਦੇ ਥਾਣਾ ਮੁੱਖੀ SHO ਪੰਕਜ ਸ਼ਰਮਾ ਨੇ ਥਾਣੇ ਦੇ ਕੋਲ ਹੀ ਇਕ ਮਕਾਨ ਕਿਰਾਏ ਤੇ ਲਿਆ ਹੋਇਆ ਸੀ ਜਿਸ ਵਿੱਚ ਅੱਜ SHO ਨੇ ਇਕ ਕੁੜੀ ਨੂੰ ਲੈ ਆਂਦਾ ਜਦੋਂ ਇਸ ਗੱਲ ਦੀ ਭੰਨਕ ਮਕਾਨ ਮਾਲਿਕ ਛੁੱਟੀ ਤੇ ਆਏ ਫੋਜੀ ਅਤੇ ਉਸ ਦੀ ਪਤਨੀ ਨੂੰ ਲੱਗੀ ਤਾਂ ਉਹਨਾਂ ਵਲੋਂ ਘਰ ਦਾ ਦਰਵਾਜਾ ਖੜਕਾਇਆ ਗਿਆ ਤਾਂ SHO ਸਾਹਿਬ ਨੇ ਗੇਟ ਨਹੀ ਖੋਲਿਆ ਜਿਸ ਤੋਂ ਬਾਦ ਸ਼ੁਰੂ ਹੋਇਆ ਹਾਈ ਵੋਲਟੇਜ ਡਰਾਮਾ ਮਕਾਨ ਮਾਲਿਕ ਅਤੇ ਉਸ ਦੀ ਘਰ ਵਾਲੀ ਦੀਆਂ ਆਵਾਜਾ ਸੁਣ ਕੇ ਆਲੇ ਦਵਾਲੇ ਵਾਲੇ ਲੋਕੀ ਵੀ ਇਕੱਠੇ ਹੋ ਗਏ ਮੀਡੀਆਂ ਨੂੰ ਖ਼ਬਰ ਮਿਲੀ ਮੀਡੀਆ ਵੀ ਪਹੁੰਚ ਗਈ ਪਰ 2-3 ਘੰਟੇ ਮੁਸ਼ਕਤ ਤੋਂ ਬਾਦ ਵੀ SHO ਸਾਹਿਬ ਨਾ ਆਪ ਬਾਹਰ ਆਏ ਨਾ ਹੀ ਕੋਈ ਲੜਕੀ ਬਾਹਰ ਆਈ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਫੋਨ ਕਰਨ ਤੋਂ ਬਾਦ DSP (R) ਸੁਰਿੰਦਰ ਪਾਲ ਮੌਕੇ ਤੇ ਪਹੁੰਚੇ ਜਿਸ ਤੋਂ ਬਾਦ ਮਕਾਨ ਮਾਲਿਕ ਰਜਿੰਦਰ ਸਿੰਘ ਨੇ ਸਾਰਾ ਮਾਮਲਾ ਉਹਨਾਂ ਦੇ ਧਿਆਨ ਚ ਲਿਆਂਦਾ ਪਰ ਪੁਲਿਸ ਦਾ ਪੱਖ ਬਚਾਉਣ ਵਾਲੀ ਪੁਲਿਸ ਅੱਗੇ ਮਕਾਨ ਮਾਲਿਕ ਬਿਲਕਦੇ ਨਜ਼ਰ ਆਏ ਫਿਰ ਅੰਦਰੋ ਨਿਕਲੀ ਇਕ ਇਕ ਕੁੜੀ ਜਿਸ ਤੋਂ ਬਾਦ ਮਕਾਨ ਮਾਲਿਕ ਦੀ ਪਤਨੀ ਅਤੇ ਔਰਤਾਂ ਵਲੋਂ ਉਸ ਕੁੜੀ ਨੂੰ ਫੜ ਲਿਆ ਗਿਆ ਅਤੇ ਕੁੜੀ ਦੀ ਧੁਨਾਈ ਤੋਂ ਬਾਦ ਮੌਕੇ ਤੇ ਪਹੁੰਚੀ ਮਹਿਲਾ ਪੁਲਿਸ ਕੁੜੀ ਨੂੰ ਮੌਕੇ ਤੋਂ ਲੈ ਗਈ ਅਤੇ ਉਸ ਤੋਂ ਬਾਦ ਪਰਿਆਸ ਸ਼ੁਰੂ ਹੋਇਆ SHO ਨੂੰ ਬਾਹਰ ਕਢਣ ਦਾ DSP (R) ਅਤੇ DSP ਟਾਂਡਾ ਨੇ ਮੂੰਹ ਸਿਰ ਬਨਾ ਕੇ SHO ਨੂੰ ਬਾਹਰ ਕੱਢਿਆ ਅਤੇ ਮੀਡੀਆ ਅਤੇ ਆਮ ਲੋਕਾਂ ਨੂੰ ਧੱਕਾ ਦੇਂਦੇ ਹੋਏ ਗੱਡੀ ਚ ਬਿਠਾ ਕੇ ਮੌਕੇ ਤੋਂ ਨਿਕਲ ਗਏ ਇਸ ਸਾਰੇ ਘਟਨਾ ਕਰਮ ਤੋਂ ਬਾਦ ਮਕਾਨ ਮਾਲਿਕ ਰਜਿੰਦਰ ਪੁਲਿਸ ਦੀ ਇਸ ਕਰਵਾਹੀ ਤੋਂ ਅਸਹਿਮਤ ਨਜ਼ਰ ਆਏ ਅਤੇ ਕਿਹਾ ਕੀ ਉਹਨਾਂ ਦਾ ਪਰਿਵਾਰ ਸੁਰੱਖਿਅਤ ਨਹੀ ਹੈ ਕਿਉਂ ਕੀ ਪੁਲਿਸ ਦੇ ਅਧਿਕਾਰੀਆਂ ਨੇ ਆਪਣੇ SHO ਦਾ ਸਾਥ ਦਿੱਤਾ ਹੈ ਜੇਕਰ ਇਹਨਾਂ ਵਲੋਂ SHO ਖਿਲਾਫ ਬਣਦੀ ਕਰਵਾਹੀ ਨਾ ਕੀਤੀ ਗਈ ਤਾਂ ਸਾਡੇ ਵਲੋਂ ਰੋਡ ਜਾਮ ਕੀਤਾ ਜਾਵੇਗਾ ।