ਮੁੱਖ ਮੰਤਰੀ ਵੱਲੋਂ ਨਸ਼ਿਆਂ ਦੇ ਕਾਰੋਬਾਰ ਚ ਲਿਪਤ ਪੀਪੀਐਸ ਅਧਿਕਾਰੀ ਖਿਲਾਫ ਵੱਡੀ ਕਾਰਵਾਈ
ਪੀਪੀਐਸ ਅਧਿਕਾਰੀ ਨੂੰ ਤੁਰੰਤ ਬਾਰਖਾਸਤ ਕਰਕੇ ਨੌਕਰੀ ਤੋਂ ਕੱਢਿਆ , ਪ੍ਰਾਪਰਟੀ ਦੇ ਜਾਂਚ ਦੇ ਵਿਬਹੁਕਮ ਜਾਰੀ
ਚੰਡੀਗੜ੍ਹ 17 ਅਪ੍ਰੈਲ ( ਰੈੱਡ ਨਿਊਜ਼ ਨੈਸ਼ਨਲ )
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਕ ਵੱਡਾ ਫੈਸਲਾ ਲਿਆ ਗਿਆ ਹੈ ਸੀਲ ਬੰਦ ਲਿਫ਼ਾਫ਼ੇ ਜੋ ਕਿ ਅਦਾਲਤਾਂ ਵਿੱਚ ਜਮਾ ਕਰਵਾਏ ਗਏ ਸੀ ਦੀ ਚੰਗੀ ਤਰ੍ਹਾਂ ਘੋਖ ਕਰਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਪਹਿਲੀ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਵਿਚ ਪੀ ਪੀ ਐਸ ਅਧਿਕਾਰੀ ਰਾਜਜੀਤ ਸਿੰਘ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੇ ਲਈ ਆਖਿਆ ਗਿਆ ਹੈ ਉਨ੍ਹਾਂ ਦੀ ਜਾਇਦਾਦ ਦੀ ਜਾਂਚ ਕਰਨ ਦੇ ਹੁਕਮ ਵੀ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਮੁੱਖ ਮੰਤਰੀ ਵਲੋਂ ਬੜੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਗਿਆ ਹੈ ਕਿ ਨਸ਼ੇ ਦੇ ਕਾਰੋਬਾਰ ਵਿੱਚ ਲਿਪਤ ਕਿਸੇ ਵੀ ਵੱਡੇ ਛੋਟੇ ਅਧਿਕਾਰੀ ਜਾਂ ਕਿਸੇ ਵੱਡੇ ਛੋਟੇ ਲੀਡਰ ਜਾਂ ਹੋਰ ਜੋ ਕੋਈ ਵੀ ਇਸ ਚ ਸ਼ਾਮਿਲ ਪਾਇਆ ਜਾਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ।