ਪੰਜਾਬ ਸਕੂਲ ਸਿੱਖਿਆ ਬੋਰਡ ਦਸਵੀਂ ਦੇ ਨਤੀਜਿਆਂ ਵਿੱਚ ਲੜਕੀਆਂ ਨੇ ਬਾਜ਼ੀ ਮਾਰੀ
ਪਹਿਲੀਆਂ ਤਿੰਨੇ ਪੁਜੀਸ਼ਨਾਂ ਹਾਸਲ ਕਰਕੇ ਮਾਂ ਬਾਪ ਦਾ ਨਾਮ ਕੀਤਾ ਰੋਸ਼ਨ
ਮੋਹਾਲੀ 26 ਮਈ ( ਹਰਪ੍ਰੀਤ ਸਿੰਘ ਜੱਸੋਵਾਲ ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ । 10ਵੀਂ ਦੇ ਘੋਸ਼ਤ ਕੀਤੇ ਗਏ ਨਤੀਜਿਆਂ ਵਿੱਚ ਵੀ 12ਵੀਂ ਦੇ ਵਾਂਗ ਹੀ 10ਵੀ ਦੀ ਪ੍ਰੀਖਿਆਵਾਂ ਦੇ ਵਿਚ ਵੀ ਪਹਿਲੇ ਤਿੰਨ ਸਥਾਨ ਤੇ ਲੜਕੀਆਂ ਹੀ ਆਈਆਂ ਹਨ ਹਰ ਸਾਲ ਦਸਵੀਂ ਤੇ ਬਾਰ੍ਹਵੀਂ ਦੇ ਨਤੀਜਿਆਂ ਦੇ ਵਿੱਚ ਲੜਕੀਆਂ ਦੀ ਝੰਡੀ ਕਾਇਮ ਰਹਿੰਦੀ ਹੈ । 10ਵੀਂ ਦੇ ਬੋਰਡ ਦੀ ਪ੍ਰੀਖਿਆ ਦੇ ਵਿਚ ਇਸ ਵਾਰ ਕੁਲ 281327 ਰੈਗੁਲਰ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਸ ਵਿੱਚੋਂ 274400 ਵਿਦਿਆਰਥੀ ਪਾਸ ਹੋਏ ਹਨ । ਜੋ ਕਿ 95.53 ਫੀਸਦੀ ਬਣਦੀ ਹੈ ।
ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਲੜਕੀ ਗਗਨਦੀਪ ਕੌਰ ਜੋ ਕਿ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਫਰੀਦਕੋਟ ਦੀ ਹੈ ਨੇ ਸੋ ਪ੍ਰਤੀਸ਼ਤ ਅੰਕ 650 ਵਿਚੋਂ 650 ਹਾਸਿਲ ਕੀਤੇ ਹਨ ।
ਦੂਸਰੇ ਸਥਾਨ ਤੇ ਆਉਣ ਵਾਲੀ ਲੜਕੀ ਜਿਸ ਨੇ 650 ਦੇ ਵਿਚੋਂ 648 ਅੰਕ ਪ੍ਰਾਪਤ ਕੀਤੇ ਹਨ ਦਾ ਨਾਂ ਨਵਜੋਤ ਕੌਰ ਇਹ ਵੀ ਸੰਤ ਮੋਹਨ ਦਾਸ ਮਮੋਰੀਆਲ ਸੈਕੰਡਰੀ ਸਕੂਲ ਕੋਟ ਸੁਖੀਆ ਫਰੀਦਕੋਟ ਦੀ ਵਿਦਿਆਰਥਣ ਹੈ । ਤੀਸਰੇ ਸਥਾਨ ਤੇ ਆਉਣ ਵਾਲੀ ਲੜਕੀ ਦਾ ਨਾਂ ਹਰਮਨਦੀਪ ਕੌਰ ਹੈ ਜਿਸ ਨੇ 650 ਵਿਚੋਂ 646 ਅੰਕ ਪ੍ਰਾਪਤ ਕੀਤੇ ਹਨ ਇਹ ਗੌਰਮਿੰਟ ਹਾਈ ਸਕੂਲ ਮੰਢਾਲੀ ਜਿਲ੍ਹਾ ਮਾਨਸਾ ਦੀ ਵਿਦਿਆਰਥਣ ਹੈ ।
ਕੁਲ ਸਟੂਡੈਂਟਸ ਵਿਚੋਂ 6171 ਦੀ ਕੰਪਾਰਮੈਂਟ ਆਈ ਹੈ ਜਿਸ ਵਿੱਚੋਂ 653 ਵਿਦਿਆਰਥੀ ਫ਼ੇਲ ਹੋਏ ਹਨ 103 ਵਿਦਿਆਰਥੀਆਂ ਨੇ ਪੇਪਰ ਹੀ ਨਹੀਂ ਦਿੱਤੇ ਸਨ ।