ਸਰੀ,16 ਸਤੰਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਸੁਨਿਹਰੇ ਭਵਿੱਖ ਦੀ ਆਸ ਲੈ ਕੇ ਕੈਨੇਡਾ ਗਏ 19 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ,ਮ੍ਰਿਤਕ ਦੀ ਪਹਿਚਾਣ ਮਨਜੋਤ ਸਿੰਘ ਹਲਕਾ ਘਨੌਰ ਦੇ ਪਿੰਡ ਸ਼ੰਭੂ ਖ਼ੁਰਦ ਵਜੋਂ ਹੋਈ ਹੈ,ਮਨਜੋਤ ਸਿੰਘ ਮਾਪਿਆਂ ਨੇ ਲੱਖਾਂ ਰੁਪਏ ਦਾ ਕਰਜ਼ ਲੈ ਕੇ ਬੇਟੇ ਨੂੰ ਪੜ੍ਹਾਈ ਦੇ ਲਈ ਬਾਹਰ ਭੇਜਿਆ ਸੀ,ਮਨਜੋਤ ਸਿੰਘ 7 ਅਗਸਤ ਨੂੰ ਕੈਨੇਡਾ (Canada) ਦੇ ਸਰੀ ’ਚ ਪੜ੍ਹਾਈ ਲਈ ਗਿਆ ਸੀ ਅਤੇ ਸੋਮਵਾਰ ਨੂੰ ਸਵੇਰੇ ਜਦੋਂ ਕਾਲਜ ’ਚ ਪਹਿਲੇ ਦਿਨ ਦੀ ਕਲਾਸ ਲਈ ਪਹੁੰਚਿਆ ਤਾਂ ਕਾਲਜ ਦੇ ਬਾਥਰੂਮ ’ਚ ਹਾਰਟ ਅਟੈਕ (Heart Attack) ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਮਨਜੋਤ ਸਿੰਘ ਤੇ ਪਿਤਾ ਕਰਮਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਦੇ ਭਤੀਜੇ ਅਮਨਦੀਪ ਸਿੰਘ ਜੋ ਕੈਨੇਡਾ ’ਚ ਹੀ ਰਹਿੰਦਾ ਹੈ,ਨੂੰ ਕੈਨੇਡਾ ਪੁਲਿਸ (Canada Police) ਦਾ ਫੋਨ ਆਇਆ ਕਿ ਮਨਜੋਤ ਸਿੰਘ ਦੀ ਹਾਰਟ ਅਟੈਕ (Heart Attack) ਕਾਰਨ ਮੌਤ ਹੋ ਗਈ ਹੈ,ਮਨਜੋਤ ਸਿੰਘ ਮੱਧ ਵਰਗੀ ਪਰਿਵਾਰ ਵਿੱਚੋਂ ਹੈ,ਉਸ ਦੀ ਲਾਸ਼ ਪੰਜਾਬ ਲੈ ਕੇ ਆਉਣ ਲਈ 18 ਤੋਂ 20 ਲੱਖ ਰੁਪਏ ਲੱਗਣਗੇ,ਪਰ ਮਨਜੋਤ ਸਿੰਘ ਦੀ ਲਾਸ਼ ਵਾਪਸ ਲੈ ਕੇ ਆਉਣ ਲਈ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਹਨ,ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ,ਪੰਜਾਬ ਅਤੇ ਭਾਰਤ ਸਰਕਾਰ (Government of India) ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਕੈਨੇਡਾ (Canada) ਤੋਂ ਪੰਜਾਬ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।