ਬਾਬਾ ਬਕਾਲਾ, 29 ਅਗਸਤ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਦੇ ਇੱਕ ਜ਼ਿਲ੍ਹੇ ਦੇ ਦੋ ਬਲਾਕਾਂ ‘ਚ 3 ਦਿਨਾਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਅੰਮ੍ਰਿਤਸਰ ਡਿਪਟੀ ਕਮਿਸ਼ਨਰ (Amritsar Deputy Commissioner) ਦੇ ਵੱਲੋਂ ਰੱਖੜ ਪੁੰਨਿਆ ਦੇ ਮੇਲੇ ਸਬੰਧੀ ਬਾਬਾ ਬਕਾਲਾ (Baba Bakala) ਕਸਬੇ ਵਿਚ ਪੈਂਦੇ ਬਲਾਕ ਰਈਆ-1 ਅਤੇ ਰਈਆ-2 ਵਿਚ ਪੈਂਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ। ਜਿਲ੍ਹਾ ਪ੍ਰਸ਼ਾਸਨ ਵੱਲੋਂ 30 ਅਗਸਤ ਤੋਂ ਇਕ ਸਤੰਬਰ ਤੱਕ ਸਥਾਨਕ ਛੁੱਟੀ ਐਲਾਨੀ ਗਈ ਹੈ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ।