ਅਲਬਾਮਾ, (ਯੂਏ), 01 ਮਾਰਚ, 2024, (ਹਰਪ੍ਰੀਤ ਸਿੰਘ ਜੱਸੋਵਾਲ):- ਅਮਰੀਕਾ ਦੇ ਅਲਬਾਮਾ ਰਾਜ ਵਿੱਚ ਇੱਕ ਰਾਗੀ ਸਿੰਘ ਦਾ ਗੁਰਦੁਆਰੇ ਦੇ ਬਾਹਰ ਗੋ.ਲੀ/ਆਂ ਮਾ.ਰ ਕੇ ਕ.ਤ.ਲ ਕਰ ਦਿੱਤਾ ਗਿਆ,ਰਾਜ ਸਿੰਘ ਉਰਫ ਗੋਲਡੀ (Raj Singh Alias Goldie) ਉੱਤਰ ਪ੍ਰਦੇਸ਼ ਦੇ ਬਿਜਨੌਰ ਦਾ ਰਹਿਣ ਵਾਲਾ ਸੀ,ਮੀਡੀਆ ਮੁਤਾਬਕ ਇਹ ਘਟਨਾ 24 ਫਰਵਰੀ ਦੀ ਹੈ,ਰਾਜ ਅਲਬਾਮਾ (Alabama) ਦੇ ਸੇਲਮਾ ਸ਼ਹਿਰ (City of Selma) ਵਿੱਚ ਗੁਰਦੁਆਰੇ ਦੇ ਬਾਹਰ ਖੜ੍ਹਾ ਸੀ,ਇਸ ਦੌਰਾਨ ਕੁਝ ਹ.ਮਲਾ.ਵ.ਰਾਂ ਨੇ ਉਸਨੂੰ ਗੋ.ਲੀ ਮਾ/ਰ ਦਿੱਤੀ,ਉਸਦੇ ਪਰਿਵਾਰ ਨੂੰ ਇਸ ਘਟਨਾ ਦੀ ਜਾਣਕਾਰੀ 25 ਫਰਵਰੀ ਨੂੰ ਦਿੱਤੀ ਗਈ,ਰਾਜ ਦੇ ਪਰਿਵਾਰਿਕ ਗੁਰਦੀਪ ਸਿੰਘ ਨੇ ਦੱਸਿਆ ਕਿ ਕ.ਤ/ਲ ਦੇ 5 ਦਿਨ ਬਾਅਦ ਵੀ ਰਾਜ ਦਾ ਪੋਸਟਮਾਰਟਮ ਨਹੀਂ ਹੋ ਸਕਿਆ ਹੈ।
ਹਾਲਾਂਕਿ ਇਸ ਵਿੱਚ ਦੇਰੀ ਕਰਨ ਦੀ ਵਜ੍ਹਾ ਨਹੀਂ ਦੱਸੀ ਗਈ ਹੈ,ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਹ ਹੇਟ ਕ੍ਰਾਇਮ (Hate Crime) ਦਾ ਮਾਮਲਾ ਹੋ ਸਕਦਾ ਹੈ,ਦੱਸਿਆ ਜਾ ਰਿਹਾ ਹੈ ਕਿ ਰਾਜ ਸਿੰਘ ਡੇਢ ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ,ਉਹ ਇੱਕ ਰਾਗੀ (ਸੰਗੀਤਕਾਰ) ਸੀ ਤੇ ਆਪਣੇ ਸੰਗੀਤਕ ਗਰੁੱਪ ਨਾਲ ਅਮਰੀਕਾ ਵਿੱਚ ਰਹਿ ਰਿਹਾ ਸੀ,ਪਰਿਵਾਰ ਨੇ ਭਾਰਤ ਸਰਕਾਰ ਤੋਂ ਦੇਹ ਨੂੰ ਉੱਤਰ ਪ੍ਰਦੇਸ਼ ਲਿਆਂਦੇ ਜਾਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ,ਇਸ ਸਬੰਧੀ ਮ੍ਰਿ.ਤਕ ਦੇ ਭਰਾ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ਰਿਸ਼ਤੇਦਾਰਾਂ ਤੋਂ ਇਸ ਘਟਨਾ ਦੀ ਜਾਣਕਾਰੀ ਮਿਲੀ,ਜਿਸ ਤੋਂ ਬਾਅਦ ਅਸੀਂ ਵਧੇਰੇ ਜਾਣਕਾਰੀ ਲਈ ਗੁਰਦੁਆਰਾ ਕਮੇਟੀ (Gurdwara Committee) ਨਾਲ ਸੰਪਰਕ ਕੀਤਾ ਹੈ,ਅਤੇ ਉਹ ਸਾਡੀ ਮਦਦ ਕਰ ਰਹੇ ਹਨ,ਅਸੀਂ ਆਪਣੀ ਸਰਕਾਰ ਨੂੰ ਇਨਸਾਫ਼ ਅਤੇ ਮਦਦ ਦੀ ਅਪੀਲ ਕੀਤੀ ਹੈ।