ਨਵੀਂ ਦਿੱਲੀ, 14 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਦਿੱਲੀ ਸਥਿਤ ਘਰ ‘ਤੇ ਗੋਲੀਆਂ ਚਲਾਉਣ ਵਾਲੇ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪਸ਼ੂਟਰ (Sharpshooter) ਨੂੰ ਕ੍ਰਾਈਮ ਬ੍ਰਾਂਚ (Crime Branch) ਨੇ ਗ੍ਰਿਫਤਾਰ ਕਰ ਲਿਆ ਹੈ,ਸ਼ਾਰਪ ਸ਼ੂਟਰ (Sharp Shooter) ਨੂੰ ਫੜਨ ਲਈ ਪੁਲਿਸ ਨੂੰ ਗੋਲੀ ਚਲਾਉਣੀ ਪਈ,ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੇ ਘਰ ‘ਤੇ ਗੋਲੀਆਂ ਚਲਾਉਣ ਵਾਲੇ ਦੋ ਸ਼ਾਰਪ ਸ਼ੂਟਰਾਂ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਹੈੈ।
ਦਿੱਲੀ ਪੁਲਿਸ (Delhi Police) ਨੇ ਤੀਜੇ ਸ਼ਾਰਪ ਸ਼ੂਟਰ (Sharp Shooter) ਕੋਲੋਂ ਦੋ ਜਿੰਦਾ ਕਾਰਤੂਸ ਅਤੇ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ,ਦਰਅਸਲ,ਦੀਪ ਮਲਹੋਤਰਾ ਪੰਜਾਬ ਦਾ ਇਕ ਵੱਡਾ ਸ਼ਰਾਬ ਕਾਰੋਬਾਰੀ ਹੈ,ਉਨ੍ਹਾਂ ਦਾ ਘਰ ਦਿੱਲੀ (Delhi) ਦੇ ਪੰਜਾਬੀ ਬਾਗ ਇਲਾਕੇ ਵਿੱਚ ਹੈ,ਘਟਨਾ ਦਾ ਸੀ.ਸੀ.ਟੀ.ਵੀ. (CCTV) ਵੀ ਸਾਹਮਣੇ ਆਇਆ ਸੀ,ਜਿਸ ‘ਚ ਸ਼ੂਟਰ ਘਰ ‘ਤੇ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਸੀ,ਉਨ੍ਹਾਂ ਨੇ ਸਾਬਕਾ ਵਿਧਾਇਕ ਦੇ ਘਰ ‘ਤੇ 5 ਵਾਰ ਫਾਇਰਿੰਗ ਕੀਤੀ,ਘਟਨਾ ਦੇ ਬਾਅਦ ਤੋਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।