ਜ਼ੀਰਕਪੁਰ, 1 ਸਤੰਬਰ,(ਹਰਪ੍ਰੀਤ ਸਿੰਘ ਜੱਸੋਵਾਲ):- ਜ਼ੀਰਕਪੁਰ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਗਾਜ਼ੀਪੁਰ ਸੈਣੀਆਂ ਵਿੱਚ ਵੀਰਵਾਰ ਸਵੇਰੇ 10 ਵਜੇ ਦੇ ਕਰੀਬ ਇੱਕ ਬਜ਼ੁਰਗ ਵੱਲੋਂ ਫੜ ਕੇ ਬੰਨ੍ਹੀ ਗਊ ਦੇ ਰੱਸੇ ਵਿੱਚ ਬਜ਼ੁਰਗ ਦਾ ਹੱਥ ਫਸ ਜਾਣ ਤੋਂ ਬਾਅਦ ਗਊ ਵੱਲੋਂ ਬਜ਼ੁਰਗ ਨੂੰ ਕਾਫੀ ਦੂਰ ਤੱਕ ਗਲੀ ਵਿਚ ਘੜੀਸਣ ਕੇ ਕਾਰਨ ਬਜ਼ੁਰਗ ਦੀ ਮੌਤ ਹੋ ਗਈ। ਬਜ਼ੁਰਗ ਦੀ ਪਛਾਣ ਸਰੂਪ ਸਿੰਘ (83) ਵਾਸੀ ਗਾਜ਼ੀਪੁਰ ਸੈਣੀਆਂ ਵਜੋਂ ਹੋਈ ਹੈ।
ਇਸ ਸਬੰਧੀ ਹਰਮੇਸ ਚੰਦ ਪੁੱਤਰ ਸਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਰੂਪ ਸਿੰੰਘ (83) ਪੁੱਤਰ ਸੋਹਣ ਸਿੰਘ ਵਾਸੀ ਪਿੰਡ ਗਾਜੀਪੁਰ ਸੈਣੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਵਾੜੇ ਵਿਚ ਇਕ ਆਵਾਰਾ ਗਊ ਆ ਗਈ ਜਿਸਨੂੰ ਉਨ੍ਹਾਂ ਦੇ ਪਿੰਤਾ ਵਲੋ ਬੰਨ ਕੇ ਚਾਰਾ ਪੁਉਣ ਦੀ ਕੋਸਿਸ ਕੀਤੀ ਗਈ ਪਰ ਆਵਾਰਾ ਗਊ ਨੇ ਉਨ੍ਹਾਂ ਦੇ ਬਜੂਰਗ ਨੂੰ ਰੱਸੇ ਸਣੇ ਘਸੀਟ ਕੇ ਦੌੜਨਾ ਸੁਰੂ ਕਰ ਦਿੱਤਾ। ਬਜ਼ੁਰਗ ਹੇਠਾਂ ਡਿੱਗ ਗਿਆ। ਜਿਵੇਂ ਹੀ ਬਜ਼ੁਰਗ ਹੇਠਾਂ ਡਿੱਗਿਆ ਤਾਂ ਗਊ ਉਸਨੂੰ ਘੜੀਸਦੀ ਹੋਈ ਭੱਜਣ ਲੱਗੀ।
ਗਊ ਬਜ਼ੁਰਗ ਨੂੰ 100 ਮੀਟਰ ਤੋਂ ਵੱਧ ਘੜੀਸਦੀ ਹੋਈ ਭੱਜਦੀ ਰਹੀ। ਇਸ ਦੌਰਾਨ ਗਊ ਕਈ ਵਾਹਨਾਂ ਨਾਲ ਟਕਰਾਉਣ ਤੋਂ ਵੀ ਬੱਚ ਗਈ। ਮੱਝ ਵੱਲੋਂ ਘੜੀਸ਼ੇ ਜ਼ਾ ਰਹੇ ਬਜ਼ੁਰਗ ਨੂੰ ਗਊ ਦੇ ਰੱਸੇ ਵਿੱਚ ਫਸਿਆ ਦੇਖ ਕੇ ਕਈ ਰਾਹਗੀਰਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਨਹੀਂ ਰੁਕੀ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਗਲੀ ਵਿੱਚ ਜਦੋਂ ਇੱਕ ਵਾਹਨ ਅੱਗੇ ਆਇਆ ਤਾਂ ਗਊ ਇੱਕ ਪਾਸੇ ਮੁੜ ਗਈ ਤਾਂ ਲੋਕਾਂ ਨੇ ਗਊ ਨੂੰ ਕਾਬੂ ਕਰਕੇ ਬਜ਼ੁਰਗ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਬਜ਼ੁਰਗ ਨੂੰ ਮ੍ਰਿਤਕ ਐਲਾਨ ਦਿੱਤਾ। ਬਜ਼ੁਰਗ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ‘ਚ ਹੈ।