ਚੰਡੀਗੜ੍ਹ,16 ਅਕਤੂਬਰ (ਹਰਪ੍ਰੀਤ ਸਿੰਘ ਜੱਸੋਵਾਲ):- ਚੰਡੀਗੜ੍ਹ ਪੀਜੀਆਈ (Chandigarh PGI) ਦੇ ਆਈ ਸੈਂਟਰ (Eye Center) ਵਿਚ ਸੋਮਵਾਰ ਸਵੇਰੇ ਫਿਰ ਅਚਾਨਕ ਅੱਗ ਲੱਗ ਗਈ,ਇਸ ਦਾ ਪਤਾ ਲੱਗਦਿਆਂ ਹੀ ਪੀਜੀਆਈ (PGI) ਦੇ ਸੀਨੀਅਰ ਅਧਿਕਾਰੀ ਉੱਥੇ ਪਹੁੰਚ ਗਏ,ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਮਰੀਜ਼ਾਂ ਵਿਚ ਦਹਿਸ਼ਤ ਫੈਲ ਗਈ,ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਪੀ.ਜੀ.ਆਈ. (PGI) ਪਹੁੰਚ ਗਏ,ਆਈ ਸੈਂਟਰ ਦੇ ਬਾਹਰ ਮਰੀਜ਼ਾਂ ਅਤੇ ਸਟਾਫ ਦੀ ਭਾਰੀ ਭੀੜ ਹੈ,ਫਿਲਹਾਲ ਕਿਸੇ ਵੀ ਮਰੀਜ਼ ਨੂੰ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ।
ਇਹਤਿਆਤ ਵਜੋਂ ਸੈਂਟਰ (Center) ਦੀ ਓਪੀਡੀ (OPD) ਬੰਦ ਕਰ ਦਿਤੀ ਗਈ ਹੈ,ਫਿਲਹਾਲ ਅੱਗ ਦਾ ਪ੍ਰਭਾਵ ਬੇਸਮੈਂਟ ਵਿੱਚ ਹੈ,ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਫਾਇਰ ਬ੍ਰਿਗੇਡ (Fire Brigade) ਦੀਆਂ ਗੱਡੀਆਂ ਨੂੰ ਤੁਰੰਤ ਬੁਲਾਇਆ ਗਿਆ,ਫਿਲਹਾਲ ਅੱਗ ਬੁਝਾਉਣ ਦਾ ਕੰਮ ਚੱਲ ਰਿਹਾ ਹੈ,ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ,ਫਿਲਹਾਲ ਮੌਕੇ ‘ਤੇ ਫਾਇਰ ਬ੍ਰਿਗੇਡ (Fire Brigade) ਦੀਆਂ ਗੱਡੀਆਂ ਮੌਜੂਦ ਹਨ,ਅੱਗ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ,ਪੀਜੀਆਈ ਚੰਡੀਗੜ੍ਹ (Chandigarh PGI) ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ।