ਸ੍ਰੀ ਮੁਕਤਸਰ ਸਾਹਿਬ, 26 ਸਤੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਮੁਕਤਸਰ ਪੁਲਿਸ (Muktsar Police) ਨੇ ਨਸ਼ਿਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ,ਮੰਗਲਵਾਰ ਨੂੰ ਮੁਕਤਸਰ ਪੁਲਿਸ ਦੇ SSP ਹਰਮਨਬੀਰ ਸਿੰਘ ਗਿੱਲ ਦੇ ਹੁਕਮਾਂ ‘ਤੇ ਤਸਕਰਾਂ ਦੀ ਜਾਇਦਾਦ ਕੁਰਕ ਕੀਤੀ ਗਈ,ਸ੍ਰੀ ਮੁਕਤਸਰ ਸਾਹਿਬ (Shri Muktsar Sahib) ਪੁਲਿਸ ਵੱਲੋਂ ਤਸਕਰ ਜਿਨ੍ਹਾਂ ਕੋਲੋਂ ਵਪਾਰਕ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ,ਉਨ੍ਹਾਂ ਦੀ ਸੂਚੀ ਤਿਆਰ ਕਰਕੇ ਜਾਇਦਾਦ ਕੁਰਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ,ਥਾਣਾ ਕੋਟਭਾਈ ਦੇ ਮੁੱਖ ਅਫਸਰ DSP ਜਸਵੀਰ ਸਿੰਘ ਅਤੇ SI ਹਰਪ੍ਰੀਤ ਕੌਰ ਵੱਲੋਂ ਮੰਗਲਵਾਰ ਨੂੰ ਇੱਕ ਘਰ ਨੂੰ ਸੀਲ ਕਰ ਦਿੱਤਾ ਗਿਆ,ਕੁਲਦੀਪ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਕੋਠੇ ਬਾੜੇ ਵਾਲਾ (ਕੋਟਲੀ ਅਬਲੂ) ਖ਼ਿਲਾਫ਼ ਥਾਣਾ ਕੋਟਭਾਈ ਵਿੱਚ ਕੇਸ ਦਰਜ ਕੀਤਾ ਗਿਆ ਸੀ,ਇਸ ਕੋਲੋਂ ਵਪਾਰਕ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ,ਜਿਸ ਦੇ ਘਰ ਦੀ ਜਾਇਦਾਦ ਕੁਰਕ ਕੀਤੀ ਗਈ ਹੈ,ਪੁਲਿਸ ਜਲਦੀ ਹੀ ਸੂਚੀ ‘ਚ ਸ਼ਾਮਲ ਹੋਰ ਸਮੱਗਲਰਾਂ (Smugglers) ਦੀ ਜਾਇਦਾਦ ਕੁਰਕ ਕਰੇਗੀ।
ਸ੍ਰੀ ਮੁਕਤਸਰ ਸਾਹਿਬ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ
Date: