ਚੰਡੀਗੜ੍ਹ,25 ਅਕਤੂਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਚੰਡੀਗੜ੍ਹ ਵਿਚ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ (Banwarilal Purohit) ਦੇ ਸਲਾਹਕਾਰ ਧਰਮਪਾਲ 31 ਅਕਤੂਬਰ ਨੂੰ ਸੇਵਾਮੁਕਤ ਹੋ ਰਹੇ ਹਨ,ਜਿਸ ਤੋਂ ਬਾਅਦ ਭਾਜਪਾ ਆਗੂਆਂ ਨੇ ਨਵੇਂ ਸਲਾਹਕਾਰ ਲਈ ਲਾਬਿੰਗ ਸ਼ੁਰੂ ਕਰ ਦਿਤੀ ਹੈ।
ਚੰਡੀਗੜ੍ਹ ਤੋਂ ਇਲਾਵਾ ਹਰਿਆਣਾ ਅਤੇ ਪੰਜਾਬ ਦੇ ਆਗੂਆਂ ਨੇ ਵੀ ਆਪਣੇ ਚਹੇਤੇ ਆਈਏਐਸ (IAS) ਨਿਯੁਕਤ ਕਰਨ ਦੀ ਕਵਾਇਦ ਸ਼ੁਰੂ ਕਰ ਦਿਤੀ ਹੈ,ਸੂਤਰਾਂ ਮੁਤਾਬਕ ਇਸ ਸਮੇਂ ਨਵੇਂ ਸਲਾਹਕਾਰ ਲਈ ਦਿੱਲੀ ਅਤੇ ਅਰੁਣਾਚਲ ਪ੍ਰਦੇਸ਼ ਦੇ ਸੀਨੀਅਰ ਆਈਏਐਸ (IAS) ਅਧਿਕਾਰੀਆਂ ਦੇ ਨਾਂ ਸਭ ਤੋਂ ਅੱਗੇ ਹਨ।
ਯੂਟੀ (UT) ਦੇ ਸਲਾਹਕਾਰ (Chandigarh New Advisor) ਲਈ ਜਿਨ੍ਹਾਂ ਨਾਵਾਂ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ,ਉਨ੍ਹਾਂ ਵਿੱਚ 1992 ਬੈਚ ਦੇ ਸੀਨੀਅਰ ਆਈਏਐਸ ਮਨੀਸ਼ ਗੁਪਤਾ,ਕੇਂਦਰ ਸਰਕਾਰ ਵਿੱਚ ਆਈਏਐਸ ਸੰਜੀਵ ਕੁਮਾਰ,ਯੂਟੀ ਕੇਡਰ (UT Cadre) ਦੇ ਆਈਏਐਸ ਅਸ਼ਵਨੀ ਕੁਮਾਰ ਦੇ ਨਾਲ-ਨਾਲ ਅਰੁਣਾਚਲ ਪ੍ਰਦੇਸ਼ ਵਿੱਚ ਕੰਮ ਕਰ ਰਹੇ ਆਈਏਐਸ (IAS) ਅਧਿਕਾਰੀ ਸ਼ਰਦ ਚੌਹਾਨ ਦੇ ਨਾਂ ਸ਼ਾਮਲ ਹਨ,ਸਲਾਹਕਾਰ ਦੇ ਅਹੁਦੇ ਲਈ ਸਖ਼ਤ ਮੁਕਾਬਲੇ ਅਤੇ ਪੰਜ ਰਾਜਾਂ ਵਿੱਚ ਚੋਣਾਂ ਵਿੱਚ ਰੁਝੇਵਿਆਂ ਕਾਰਨ ਨਵੇਂ ਅਧਿਕਾਰੀ (Chandigarh New Advisor) ਦੀ ਨਿਯੁਕਤੀ ਅਟਕ ਸਕਦੀ ਹੈ।