ਲੁਧਿਆਣਾ,23 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਲੁਧਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚਾ ਦੀ ਇੱਕ ਅਹਿਮ ਮੀਟਿੰਗ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਲੁਧਿਆਣਾ ਤੋਂ ਕਿਸਾਨ ਮੋਰਚਾ ਦੇ ਸਾਰੇ ਅਹੁਦੇਦਾਰ ਪਹੁੰਚੇ ਇਸ ਮੀਟਿੰਗ ਦਾ ਮਕਸਦ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਪਿੰਡ ਪੱਧਰ ਤੱਕ ਪਹੁੰਚਾਉਣਾ ਹੈ।ਇਸ ਮੀਟਿੰਗ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਕਰਾਏ ਜਾ ਰਹੇ ਕਬੱਡੀ ਕੱਪ ਬਾਰੇ ਵੀ ਵਿਸ਼ੇਸ਼ ਤੌਰ ਤੇ ਚਰਚਾ ਕੀਤੀ ਗਈ ਕਬੱਡੀ ਕੱਪ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋ ਮੁਕਤ ਕਰਕੇ ਖੇਡਾਂ ਵੱਲ ਜੋੜਨਾ ਹੈ ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ।
ਐਡਵੋਕੇਟ ਅਵਤਾਰ ਸਿੰਘ ਭੁਮੱਦੀ ਹੋਣਗੇ ਕਿਸਾਨ ਮੋਰਚਾ ਭਾਰਤੀ ਜਨਤਾ ਪਾਰਟੀ ਪੁਲਿਸ ਜਿਲਾ ਖੰਨਾ ਦੇ ਪ੍ਰਧਾਨ
Date: