ਚੀਨ,7 ਜੁਲਾਈ,ਹਰਪ੍ਰੀਤ ਸਿੰਘ ਜੱਸੋਵਾਲ):- ਕੋਰੋਨਾ ਵਾਇਰਸ (Corona Virus) ਫੈਲਾਉਣ ਲਈ ਜ਼ਿੰਮੇਵਾਰ ਮੰਨੇ ਜਾਂਦੇ ਚੀਨ ਦੀ ਗੱਲ ਕਰੀਏ ਤਾਂ ਉੱਥੇ ਕੋਵਿਡ-19 (Covid-19) ਕਾਰਨ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਬੇਰੋਕ ਜਾਰੀ ਹੈ। ਜੂਨ ਮਹੀਨੇ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਚੀਨ ਦੇ ਰੋਗ jakt ਅਤੇ ਰੋਕਥਾਮ ਕੇਂਦਰ ਨੇ ਜੂਨ ਮਹੀਨੇ ਵਿੱਚ 239 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ,ਜੋ ਕਿ ਪਿਛਲੇ 3 ਮਹੀਨਿਆਂ ਵਿੱਚ ਦਰਜ ਕੀਤੇ ਗਏ ਸਭ ਤੋਂ ਵੱਧ ਮੌਤਾਂ ਵਾਲਾ ਮਹੀਨਾ ਬਣ ਗਿਆ ਹੈ।
ਚੀਨ ਨੇ ਵੀਰਵਾਰ ਨੂੰ ਦੱਸਿਆ ਕਿ ਕੋਵਿਡ-19 (Covid-19) ਨੂੰ ਫੈਲਣ ਤੋਂ ਰੋਕਣ ਲਈ ਪਹਿਲਾਂ ਕਈ ਸਖਤ ਨਿਯਮ ਲਾਗੂ ਕੀਤੇ ਗਏ ਸਨ। ਚੀਨ ਨੇ ਵਿਸ਼ਵ ਸਿਹਤ ਸੰਗਠਨ ਨੂੰ 3 ਜਨਵਰੀ 2020 ਤੇ 5 ਜੁਲਾਈ, 2023 ਵਿਚਾਲੇ ਕੋਵਿਡ-19 (Covid-19) ਦੇ 99,292,081 ਪੁਸ਼ਟ ਮਾਮਲਿਆਂ ਅਤੇ 121,490 ਮੌਤਾਂ ਦੀ ਸੂਚਨਾ ਦਿੱਤੀ ਹੈ।
ਮਾਹਰਾਂ ਦਾ ਅੰਦਾਜ਼ਾ ਹੈ ਕਿ ਚੀਨ ਵਿੱਚ ਸ਼ਾਇਦ ਅਧਿਕਾਰਕ ਟੋਲ ਤੋਂ ਕਿਤੇ ਵੱਧ ਲੱਖਾਂ ਲੋਕ ਮਾਰੇ ਗਏ ਹੋਣਗੇ,ਪਰ ਫਿਰ ਵੀ ਸੰਯੁਕਤ ਰਾਜ ਅਮਰੀਕਾ ਤੇ ਯੂਰਪ ਦੇ ਮੁਕਾਬਲੇ ਮੌਤ ਦਰ ਕਾਫੀ ਘੱਟ ਹੈ।ਪਰ ਅਤੀਤ ਵਿੱਚ ਜ਼ਿਆਦਾਤਰ ਰੋਕਥਾਮ ਉਪਾਵਾਂ ਨੂੰ ਹਟਾ ਦਿੱਤਾ ਗਿਆ ਸੀ। ਉਨ੍ਹਾਂ ਦੇ ਹਟਾਏ ਜਾਣ ਤੋਂ ਬਾਅਦ ਜੂਨ ਮਹੀਨੇ ਵਿੱਚ ਮੌਤਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ 239 ਹੋ ਗਿਆ ਹੈ। ਚੀਨੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (Chinese Center for Disease Control and Prevention) ਦਾ ਕਹਿਣਾ ਹੈ ਕਿ ਮਈ ਵਿਚ 164 ਮੌਤਾਂ ਹੋਈਆਂ ਅਤੇ ਅਪ੍ਰੈਲ ਅਤੇ ਮਾਰਚ ਵਿਚ ਕੋਈ ਮੌਤ ਨਹੀਂ ਹੋਈ।