Chandigarh,31 July,(Harpreet Singh Jassowal):- ਪੰਜਾਬ ਪੁਲਿਸ (Punjab Police) ‘ਚ ਤਾਇਨਾਤ ਏ.ਐਸ.ਆਈ. ਵਿਸ਼ਾਲ ਰਾਣਾ (ASI Vishal Rana) ਨੇ ਕੈਨੇਡਾ ‘ਚ ਚੱਲ ਰਹੇ ਵਿਸ਼ਵ ਪੁਲਿਸ ਮੁਕਾਬਲਿਆਂ ਦੇ 70 ਕਿਲੋ ਭਾਰ ਵਰਗ ‘ਚ ਸੋਨ ਤਮਗ਼ੇ ‘ਤੇ ਕਬਜ਼ਾ ਕੀਤਾ ਹੈ,ਇਹ ਮੈਚ ਕੈਨੇਡਾ ਦੇ ਸ਼ਹਿਰ ਵਿਨੀਪੈਗ (Winnipeg) ਵਿਚ 28 ਜੁਲਾਈ ਤੋਂ 6 ਅਗਸਤ ਤਕ ਖੇਡੇ ਜਾ ਰਹੇ ਹਨ,ਵਿਸ਼ਾਲ ਰਾਣਾ ਨੇ ਸੈਮੀਫਾਈਨਲ ‘ਚ ਅਮਰੀਕਾ ਦੇ ਭਲਵਾਨ ਅਤੇ ਫਾਈਨਲ ਮੁਕਾਬਲੇ ਵਿਚ ਕੈਨੇਡਾ (Canada) ਦੇ ਭਲਵਾਨ ਨੂੰ ਹਰਾਇਆ ਹੈ,ਵਿਸ਼ਾਲ ਰਾਣਾ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਅਧੀਨ ਪੈਂਦੇ ਪਿੰਡ ਮੁਕਾਰੀ ਦੇ ਨਾਲ ਸਬੰਧਤ ਹਨ।
ਉਨ੍ਹਾਂ ਦੇ ਪਿਤਾ ਬਲਿੰਦਰ ਰਾਣਾ ਨੇ ਦਸਿਆ ਕਿ ਇਸ ਤੋਂ ਪਹਿਲਾਂ ਏ.ਐਸ.ਆਈ. ਵਿਸ਼ਾਲ ਰਾਣਾ (ASI Vishal Rana) ਪੁਲਿਸ ਹਿੰਦ ਕੇਸਰੀ ਦਾ ਖ਼ਿਤਾਬ ਵੀ ਹਾਸਲ ਕਰ ਚੁੱਕੇ ਹਨ,ਦੇਸ਼ ਭਰ ਦੀ ਪੁਲਿਸ ਦੇ ਬਹਾਦਰ ਸਿਪਾਹੀਆਂ ਵਿਚਕਾਰ ਇਸ ਤਰ੍ਹਾਂ ਦੇ ਮੁਕਾਬਲੇ ਪਿਛਲੇ ਲੰਮੇ ਸਮੇਂ ਤੋਂ ਪਹਿਲਾਂ ਸੂਬਾ ਪੱਧਰ ‘ਤੇ ਅਤੇ ਫਿਰ ਏਸ਼ੀਆ ਪੱਧਰ ‘ਤੇ ਅਤੇ ਹੁਣ ਵਿਸ਼ਵ ਪੱਧਰ ‘ਤੇ ਹੁੰਦੇ ਆ ਰਹੇ ਹਨ,ਜਿਸ ਵਿਚ ਵਿਸ਼ਾਲ ਰਾਣਾ ਨੇ ਵਿਸ਼ਵ ਪੁਲਿਸ ਭਲਵਾਨ (World Police Force) ਦੇ 70 ਕਿਲੋ ਵਰਗ ਦੇ ਮੁਕਾਬਲਿਆਂ ਵਿਚ ਅਪਣੇ ਵਿਰੋਧੀਆਂ ਨੂੰ ਹਰਾ ਕੇ ਸੋਨ ਤਮਗ਼ੇ ‘ਤੇ ਕਬਜ਼ਾ ਕੀਤਾ ਹੈ,ਏ.ਐਸ.ਆਈ. ਵਿਸ਼ਾਲ ਰਾਣਾ (ASI Vishal Rana) ਦੀ ਵਿਸ਼ਵ ਪੱਧਰ ‘ਤੇ ਸ਼ਾਨਦਾਰ ਜਿੱਤ ਲਈ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦੀ ਕਤਾਰ ਲੱਗੀ ਹੋਈ ਹੈ।