ਚੰਡੀਗੜ੍ਹ,07 ਅਕਤੂਬਰ (ਹਰਪ੍ਰੀਤ ਸਿੰਘ ਜੱਸੋਵਾਲ):- ਏਸ਼ੀਆ ਖੇਡਾਂ 2023 (Asian Games 2023) ਵਿਚ ਪੁਰਸ਼ ਕ੍ਰਿਕਟ ਮੁਕਾਬਲੇ ਦਾ ਸੋਨ ਤਮਗਾ ਭਾਰਤ ਨੂੰ ਮਿਲ ਗਿਆ ਹੈ,ਭਾਰਤ ਤੇ ਅਫਗਾਨਿਸਤਾਨ ਵਿਚ ਏਸ਼ੀਆਈ ਖੇਡਾਂ 2023 (Asian Games 2023) ਵਿਚ ਪੁਰਸ਼ ਕ੍ਰਿਕਟ ਮੁਕਾਬਲੇ ਦਾ ਫਾਈਨਲ ਮੈਚ ਮੀਂਹ ਕਾਰਨ ਰੱਦ ਹੋ ਗਿਆ,ਆਈਸੀਸੀ ਟੀ 20 ਰੈਂਕਿੰਗ (ICC T20 Ranking) ਦੇ ਆਧਾਰ ‘ਤੇ ਭਾਰਤ ਨੂੰ ਜੇਤੂ ਐਲਾਨਿਆ ਗਿਆ,ਰੈਂਕਿੰਗ ਵਿਚ ਟੀਮ ਇੰਡੀਆ (Team India) ਪਹਿਲੇ ਸਥਾਨ ‘ਤੇ ਹੈ,ਦੂਜੇ ਪਾਸੇ ਅਫਗਾਨਿਸਤਾਨ 10ਵੇਂ ਥਾਂ ‘ਤੇ ਹੈ,ਭਾਰਤੀ ਪੁਰਸ਼ ਕ੍ਰਿਕਟ ਟੀਮ ਪਹਿਲੀ ਵਾਰ ਏਸ਼ੀਆ ਵਿਚ ਹਿੱਸਾ ਲੈਣ ਉਤਰੀ ਸੀ,ਉਸ ਨੇ ਪਹਿਲੀ ਵਾਰ ਵਿਚ ਹੀ ਇਤਿਹਾਸ ਰਚ ਦਿੱਤਾ ਤੇ ਸੋਨ ਤਮਗਾ ਆਪਣੇ ਨਾਂ ਕੀਤਾ,ਇਸ ਤੋਂ ਪਹਿਲਾਂ 2010 ਵਿਚ ਬੰਗਲਾਦੇਸ਼ ਨੇ ਅਫਗਾਨਸਿਤਾਨ ਤੇ 2014 ਵਿਚ ਸ਼੍ਰੀਲੰਕਾ ਨੇ ਅਫਗਾਨਿਸਤਾਨ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ।
ਏਸ਼ੀਆ ਖੇਡਾਂ 2023 : ਭਾਰਤ ਕ੍ਰਿਕਟ ਟੀਮ ਨੇ ਜਿੱਤਿਆ ਗੋਲਡ,ਆਈਸੀਸੀ ਟੀ20 ਰੈਂਕਿੰਗ ਦੇ ਆਧਾਰ ‘ਤੇ ਭਾਰਤ ਨੂੰ ਜੇਤੂ ਐਲਾਨਿਆ ਗਿਆ
Date: