ਮੋਹਾਲੀ,25 ਸਤੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ (Baltej Pannu) ਅੱਜ ਸਵੇਰੇ ਇੱਕ ਸੜਕ ਹਾਦਸੇ ਵਿਚ ਵਾਲ-ਵਾਲ ਬਚ ਗਏ,ਸਵੇਰੇ ਉਨ੍ਹਾਂ ਦੀ ਕਾਰ ਨੂੰ ਸਾਹਮਣੇ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਦਿਤੀ,ਹਾਲਾਂਕਿ,ਇਹ ਖੁਸ਼ਕਿਸਮਤੀ ਰਹੀ ਕਿ ਟੱਕਰ ਤੋਂ ਬਾਅਦ ਵਾਹਨ ਖੁਦ ਨੁਕਸਾਨਿਆ ਗਿਆ,ਹਾਦਸੇ ਤੋਂ ਬਾਅਦ ਬਲਤੇਜ ਪੰਨੂ ਨਿਊ ਅਫਸਰ ਕਲੋਨੀ (New Officer Colony) ਸਥਿਤ ਆਪਣੇ ਘਰ ਚਲੇ ਗਏ।
ਮੁੱਢਲੀ ਜਾਣਕਾਰੀ ਅਨੁਸਾਰ ਬਲਤੇਜ ਪੰਨੂ ਵੱਲੋਂ ਅਜੇ ਤੱਕ ਪੁਲਿਸ (Police) ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ,ਬਲਤੇਜ ਪੰਨੂ (Baltej Pannu) ਅੱਜ ਸਵੇਰੇ ਆਪਣੀ ਕਾਰ ਚਲਾ ਕੇ ਘਰ ਪਰਤ ਰਹੇ ਸਨ,ਜਾਣਕਾਰੀ ਅਨੁਸਾਰ ਸਾਹਮਣੇ ਤੋਂ ਆ ਰਹੇ ਟਰੱਕ ਨੇ ਕਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ,ਇਸ ਕਾਰਨ ਕਾਰ ਦਾ ਡਰਾਈਵਰ ਸਾਈਡ ਵਾਲਾ ਹਿੱਸਾ ਨੁਕਸਾਨਿਆ ਗਿਆ,ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਟਰੱਕ ਡਰਾਈਵਰ (Truck Driver) ਆਪਣੇ ਮੋਬਾਈਲ ਫੋਨ ‘ਤੇ ਗੱਲ ਕਰ ਰਿਹਾ ਸੀ,ਜਿਸ ਕਾਰਨ ਇਹ ਹਾਦਸਾ ਵਾਪਰਿਆ।