ਕੋਟਕਪੂਰਾ,04 ਅਕਤੂਬਰ,(ਹਰਪ੍ਰੀਤ ਸਿੰਘ ਜੱਸੋਵਾਲ):- ਬਰਗਾੜੀ ਬੇਅਦਬੀ ਕਾਂਡ (Bargari Blasphemy Case) ਵਿਚ ਇਨਸਾਫ਼ ਦੀ ਮੰਗ ਕਰਦਿਆਂ ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਸੁਖਰਾਜ ਸਿੰਘ ਨਿਆਮੀਵਾਲਾ ਸੁਖਰਾਜ ਸਿੰਘ ਨੇ 12 ਅਕਤੂਬਰ ਤੋਂ ਮਰਨ ਵਰਤ ਦਾ ਐਲਾਨ ਕੀਤਾ ਹੈ,ਸੁਖਰਾਜ ਸਿੰਘ ਨਿਆਮੀਵਾਲਾ ਨੇ 12 ਅਕਤੂਬਰ ਦਿਨ ਵੀਰਵਾਰ ਨੂੰ ਸਵੇਰੇ 9:00 ਵਜੇ ਰਾਸ਼ਟਰੀ ਰਾਜ ਮਾਰਗ ਨੰਬਰ 54 ‘ਤੇ ਸਥਿਤ ਬੇਅਦਬੀ ਇਨਸਾਫ਼ ਮੋਰਚਾ ਬਹਿਬਲ ਕਲਾਂ ਵਿਖੇ ਪਹੁੰਚਣ ਲਈ ਸਾਰੀਆਂ ਸਿੱਖ ਸੰਸਥਾਵਾਂ,ਪੰਥਕ ਜਥੇਬੰਦੀਆਂ,ਚਿੰਤਕਾਂ,ਵਿਦਵਾਨਾਂ,ਪੰਥਦਰਦੀਆਂ ਅਤੇ ਗੁਰੂ ਨਾਨਕ ਨਾਮਲੇਵਾ ਸੰਗਤਾਂ (Sangat Named After Guru Nanak) ਨੂੰ ਅਪੀਲ ਕੀਤੀ ਹੈ।
ਪਰ ਦੂਜੇ ਪਾਸੇ ਉਨ੍ਹਾਂ ਦੋਸ਼ ਲਾਇਆ ਹੈ ਕਿ ਜੇਕਰ ਸਿਆਸਤਦਾਨਾਂ ਨੇ ਇਸ ਮੁੱਦੇ ‘ਤੇ ਸਿਆਸੀ ਰੋਟੀਆਂ ਸੇਕਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਤਾਂ ਧਾਰਮਕ ਆਗੂਆਂ ਨੇ ਵੀ ਸਿਰਫ਼ ਲਾਹਾ ਲੈਣ ਵਿਚ ਘੱਟ ਨਹੀਂ ਗੁਜਾਰੀ,ਢਾਈ ਸਾਲਾਂ ਤੋਂ ਚੱਲ ਰਹੇ ਮੋਰਚੇ ਦੌਰਾਨ ਉਹ ਕਰੀਬ 8 ਵਾਰ ਬਠਿੰਡਾ-ਅੰਮ੍ਰਿਤਸਰ ਮੁੱਖ ਮਾਰਗ (Bathinda-Amritsar Main Road) ਬੰਦ ਕਰਕੇ ਇਨਸਾਫ਼ ਦੀ ਮੰਗ ਕਰ ਚੁੱਕੇ ਹਨ,ਸੁਖਰਾਜ ਸਿੰਘ ਨੇ ਕਿਹਾ ਕਿ 8 ਸਾਲਾਂ ਵਿਚ ਤਿੰਨ ਸਰਕਾਰਾਂ ਬਣੀਆਂ ਪਰ ਕਿਸੇ ਨੇ ਵੀ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਵਿਚ ਦਿਲਚਸਪੀ ਨਹੀਂ ਦਿਖਾਈ।