NEW DELHI,01 AUG,(HARPREET SINGH JASSOWAL):- ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਕੰਪਨੀਆਂ ਨੇ ਐਲ.ਪੀ.ਜੀ. ਸਿਲੰਡਰ (LPG Cylinder) ਦੀਆਂ ਕੀਮਤਾਂ ਵਿਚ ਵੱਡੀ ਕਟੌਤੀ ਕੀਤੀ ਹੈ,ਇਸ ਤੋਂ ਪਹਿਲਾਂ ਜੁਲਾਈ ਮਹੀਨੇ ਵਿਚ ਕੀਮਤਾਂ ਵਧਾਈਆਂ ਗਈਆਂ ਸਨ,ਦਿੱਲੀ ਵਿਚ 19 ਕਿਲੋਗ੍ਰਾਮ ਐਲ.ਪੀ.ਜੀ. ਸਿਲੰਡਰ ਦੀ ਪ੍ਰਚੂਨ ਵਿਕਰੀ ਕੀਮਤ 1,773 ਰੁਪਏ ਤੋਂ ਵਧਾ ਕੇ 1,780 ਰੁਪਏ ਪ੍ਰਤੀ ਸਿਲੰਡਰ ਕੀਤੀ ਗਈ ਸੀ,ਪਰ ਹੁਣ ਕੀਮਤ 1,680 ਰੁਪਏ ਹੈ,ਦਿੱਲੀ ਵਿਚ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ ਹੁਣ 1680 ਰੁਪਏ ਹੈ।
ਜਦਕਿ ਕੋਲਕਾਤਾ ਵਿਚ ਇਹ 1820.50 ਰੁਪਏ, ਮੁੰਬਈ ਵਿਚ 1640.50 ਰੁਪਏ, ਚੇਨਈ ਵਿਚ 1852.50 ਰੁਪਏ ਹੈ।ਐਲ.ਪੀ.ਜੀ. ਗੈਸ ਸਿਲੰਡਰ (LPG Cylinder) ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ,ਦਿੱਲੀ ਵਿਚ 14.2 ਕਿਲੋਗ੍ਰਾਮ ਘਰੇਲੂ ਐਲ.ਪੀ.ਜੀ. ਸਿਲੰਡਰ 1,003 ਰੁਪਏ ਵਿਚ ਉਪਲਬਧ ਹੈ,ਮਈ ਦੀਆਂ ਕੀਮਤਾਂ ਦੇ ਅਨੁਸਾਰ ਕੋਲਕਾਤਾ,ਮੁੰਬਈ ਅਤੇ ਚੇਨਈ ਵਿਚ ਘਰੇਲੂ ਗੈਸ ਸਿਲੰਡਰ ਦੀ ਕੀਮਤ 1,029 ਰੁਪਏ,1,002.50 ਰੁਪਏ ਅਤੇ 1,018.50 ਰੁਪਏ ਹੈ,ਫਿਲਹਾਲ ਘਰੇਲੂ ਸਿਲੰਡਰ (Domestic Cylinders) ‘ਤੇ ਕੀਮਤਾਂ ‘ਚ ਕੋਈ ਵਾਧਾ ਜਾਂ ਕਟੌਤੀ ਨਹੀਂ ਹੋਈ ਹੈ।